ਸ਼ੱਕ ਦੀ ਸਥਿਤੀ ਵਿਚ ਕੀ ਕਰਨਾ ਚਾਹੀਦਾ ਹੈ

Realizzato dal Ministero della Salute con l’Istituto superiore di sanità e il Centro europeo di prevenzione e controllo delle malattie, il vademecum risponde ai dubbi e alle preoccupazioni più frequenti e affianca le raccomandazioni per la prevenzione. (aggiornato al 10 marzo 2020)

1. ਉਹ ਕਿਹੜੇ ਲੱਛਣ ਹਨ ਜਿਹਨਾਂ ਤੋਂ ਮੇਨੂ ਧਿਆਨ ਦੇਣ ਦੀ ਲੋੜ ਹੈ ?
ਬੁਖਾਰ ਅਤੇ ਫਲੂ ਵਰਗੇ ਲੱਛਣ ਜਿਵੇਂ ਕਿ ਖੰਘ, ਗਲੇ ਵਿਚ ਖਰਾਸ਼, ਸਾਹ ਚੜ੍ਹਨਾ, ਮਾਸਪੇਸ਼ੀਆਂ ਵਿਚ ਦਰਦ, ਥਕਾਵਟ ਇਹ ਸਾਰੇ ਉਹ ਸੰਕੇਤ ਹਨ ਜੋ ਨਵੇਂ ਕੋਰੋਨਾਵਾਇਰਸ ਹੋਣ ਦੀ ਨਿਸ਼ਾਨੀ ਹਨ

2. ਮੈਨੂੰ ਬੁਖਾਰ ਹੈ ਅਤੇ / ਜਾ ਫਿਰ ਫਲੂ ਵਰਗੇ ਲੱਛਣ ਹਨ, ਮੈਨੂੰ ਕੀ ਕਰਨਾ ਚਾਹੀਦਾ ਹੈ ?
ਆਪਣੇ ਘਰ ਵਿੱਚ ਰਹੋ ਅਤੇ ਆਪਣੇ ਪਰਿਵਾਰਕ ਡਾਕਟਰ, ਬੱਚਿਆਂ ਦਾ ਡਾਕਟਰ ਜਾ ਮੈਡੀਕਲ ਗਾਰਡ (guardia medica ) ਨੂੰ ਫੋਨ ਕਰੋ

3. ਕਿੰਨੀ ਦੇਰ ਬਾਅਦ ਮੈਨੂੰ ਡਾਕਟਰ ਨੂੰ ਫੋਨ ਕਰਨਾ ਚਾਹੀਦਾ ਹੈ ?
ਤੁਰੰਤ/ ਉਸੇ ਵੇਲੇ, ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਸੰਕ੍ਰਮਿਤ ਹੋ, ਉਸੇ ਵੇਲੇ ਫੋਨ ਕਰੋ ਜਿਸ ਵੇਲੇ ਤੁਹਾਨੂੰ ਲੱਗੇ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਹੈ, ਆਪਣੇ ਲੱਛਣ ਦੱਸੋ ਅਤੇ ਜਿਹਨਾਂ ਨੂੰ ਤੁਹਾਡੇ ਤੋਂ ਖਤਰਾ ਹੋ ਸਕਦਾ ਹੈ ਓਹਨਾ ਬਾਰੇ ਦੱਸੋ

4. ਮੈ ਆਪਣੇ ਪਰਿਵਾਰਕ ਡਾਕਟਰ ਨਾਲ ਸੰਪਰਕ ਨਹੀਂ ਕਰ ਪਾ ਰਿਹਾ, ਮੈ ਕੀ ਕਰਨਾ ਚਾਹੀਦਾ ਹੈ ?
ਵੈਬਸਾਈਟ ਉੱਤੇ ਦਿੱਤੇ ਐਮਰਜੰਸੀ ਨੰਬਰਾ ਵਿੱਚੋਂ ਇਕ ਨੰਬਰ ਉੱਤੇ ਫੋਨ ਕਰੋ www.salute.gov.it/nuovocoronavirus

5. ਕੀ ਮੈਂ ਸਿੱਧਾ ਐਮਰਜੰਸੀ( pronto soccorso ) ਜਾ ਫਿਰ ਆਪਣੇ ਪਰਿਵਾਰਕ ਡਾਕਟਰ ਕੋਲ ਜਾ ਸਕਦਾ ਹਾਂ ?
ਨਹੀਂ, ਜੇਕਰ ਤੁਸੀਂ ਐਮਰਜੰਸੀ ਵਿੱਚ ਜਾ ਫਿਰ ਆਪਣੇ ਪਰਿਵਾਰਕ ਡਾਕਟਰ ਕੋਲ ਬਿਨਾ ਓਹਨਾ ਨੂੰ ਦੱਸੇ ਜਾਂਦੇ ਹੋ ਤਾਂ ਤੁਸੀਂ ਹੋਰ ਬੰਦਿਆਂ ਨੂੰ ਬਿਮਾਰ ਕਰ ਸਕਦੇ ਹੋ

6. ਮੈਂ ਆਪਣੇ ਪਰਿਵਾਰ ਦੀ ਰੱਖਿਆ ਕਿਸ ਤਰਾਂ ਕਰ ਸਕਦਾ ਹਾਂ ?
ਹਮੇਸ਼ਾ ਨਿਜੀ ਸਫਾਈ ਵਿਵਹਾਰਾਂ ਦੀ ਪਾਲਣਾ ਕਰੋ ( ਆਪਣੇ ਹੱਥ ਪਾਣੀ ਅਤੇ ਸਾਬਣ ਜਾ ਫਿਰ ਅਲਕੋਲ ਅਧਾਰਤ ਜੈੱਲ ਨਾਲ ਨਿਯਮਤ ਤੋਰ ਤੇ ਧੋਵੋ ) ਅਤੇ ਆਪਣਾ ਵਾਤਾਵਰਨ ਸਾਫ ਰੱਖੋ. ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਸੰਕ੍ਰਮਿਤ ਹੋ ਆਪਣੇ ਮੂੰਹ ਉੱਤੇ ਮਸਕ ਦੀ ਵਰਤੋਂ ਕਰੋ, ਆਪਣੇ ਪਰਿਵਾਰ ਤੋਂ ਦੂਰ ਰਹੋ ਅਤੇ ਜਿਹਨਾਂ ਵਸਤੂਆਂ ਨੂੰ ਤੁਸੀਂ ਸਾਰੇ ਵਰਤੇ ਹੋ ਓਹਨਾ ਨੂੰ ਚੰਗੀ ਤਰਾਂ ਸਾਫ ਕਰੋ

7. ਮੈਂ ਆਪਣਾ ਟੈਸਟ ਕਿਥੇ ਕਰਵਾ ਸਕਦਾ ਹਾਂ ?
ਟੈਸਟ ਸਿਰਫ ਰਾਸ਼ਟਰੀ ਸਹਿਤ ਸੇਵਾ ਲੈਬੋਰਟਰੀਆਂ ਵਿੱਚ ਹੀ ਕੀਤੇ ਜਾਂਦੇ ਹਨ | ਜੇਕਰ ਤੁਹਾਡੇ ਡਾਕਟਰ ਨੂੰ ਲੱਗੇ ਕਿ ਤੁਹਾਡਾ ਟੈਸਟ ਹੋਣਾ ਚਾਹੀਦਾ ਹੈ ਤੇ ਉਹ ਤੁਹਾਨੂੰ ਪੂਰੀ ਜਾਣਕਾਰੀ ਦੇਵੇਗਾ |

8. ਹੋਰ ਯਕੀਨਯੋਗ ਜਾਣਕਾਰੀ ਮੈਨੂੰ ਕਿਥੋਂ ਮਿਲ ਸਕਦੀ ਹੈ ?
ਸਿਰਫ ਸਰਕਾਰੀ ਵੈਬਸਾਈਟ, ਸਿਵਲ ਪ੍ਰੋਟੈਕਸ਼ਨ ਅਤੇ ਸਥਾਨਿਕ ਅਥਾਰਟੀ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ

You may also like...

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ