ਧਿਆਨ: ਵਾਪਸ ਪਰਤ ਰਹੇ ਇਟਾਲੀਅਨ ਨਾਗਰਿਕ ਅਤੇ ਇਟਲੀ ਵਿਚ ਰਹਿ ਰਹੇ ਗ਼ੈਰਮੁਲਖੀ

ਇਥੌ ਡਾਊਨਲੋਡ ਕਰੋ:

- ਇਟਲੀ ਵਿਚ ਘੁਮਣ ਵਾਲਾ ਫਾਰਮ: NUOVO MODELLO 26.03.2020

ਸਫਰ ਕਰਨ ਲਈ ਫਾਰਮ : MODELLO

 • ਵਿਦੇਸ਼ ਤੋਂ ਇਟਲੀ ਵਿੱਚ ਦਾਖਲ ਹੋਣ ਲਈ 28 ਮਾਰਚ ਤੋਂ ਕਿਹੜੇ ਨਿਯਮ ਲਾਗੂ ਹਨ ?
 1. 1. ਯਾਤਰੀ ਨੂੰ ਜਿੰਮੇਵਾਰ ਬਣਾਇਆ ਜਾਂਦਾ ਹੈ : ਸਫ਼ਰ ਕਰਨ ਵਾਲਾ ਫਾਰਮ (link al modulo) ਸਫ਼ਰ ਕਰਨ ਵੇਲੇ ਵੀ ਦੇਣ ਦੀ ਲੋੜ ਹੈ, ਇਸ ਵਿੱਚ ਵਿਸਥਾਰ ਨਾਲ ਲਿਖਿਆ ਹੋਣਾ ਚਾਹੀਦਾ ਹੈ ਤੁਸੀਂ ਕਿਸ ਕਾਰਣ ਸਫ਼ਰ ਕਰ ਰਹੇ ਹੋ (ਸੇਹਤ, ਕੰਮ, ਕੋਈ ਹੋਰ ਜਰੂਰੀ ਕੰਮ), ਉਸ ਜਗਾ ਦਾ ਪਤਾ ਲਿਖਣਾ ਜਿਥੇ ਤੁਸੀਂ ਅਗਲੇ 14 ਦਿਨ ਰਹਿਣਾ ਹੈ, ਗੱਡੀ ਆਪਣੀ ਹੈ ਜਾ ਫਿਰ ਕਿਰਾਏ ਤੇ ਲਈ ਹੈ ਮੰਜ਼ਿਲ ਤਕ ਪਹੁਚਣ ਲਈ ਅਤੇ ਇਕ ਟੈਲੀਫੋਨ ਨੰਬਰ ਮੋਬਾਈਲ ਨੰਬਰ ਵੀ ਲਿਖ ਸਕਦੇ ਹੋ . " ਕੋਈ ਹੋਰ ਜਰੂਰੀ ਕੰਮ" ਨਾਲ ਸਦਾ ਕਹਿਣ ਦਾ ਮਤਲਬ ਹੈ ਉਹ ਕੰਮ ਜੋ ਕਿ ਸਾਡੀ ਵੈਬਸਾਈਟ ਉੱਤੇ ਸਵਾਲ-ਜਵਾਬ(faq) ਵਿੱਚ ਮੌਜੂਦ ਹਨlink al modulo 
 2. ਵਿਦੇਸ਼ ਤੋਂ ਆਉਣ ਵਾਲਾ ਯਾਤਰੀ ਪਬਲਿਕ ਟ੍ਰਾੰਸਪੋਰਟ(ਬੱਸ,ਰੇਲ ਗੱਡੀ) ਨਹੀਂ ਵਰਤ ਸਕਦਾ, ਸਿਰਫ ਆਪਣੀ ਗੱਡੀ ਹੀ ਵਰਤ ਸਕਦਾ ਹੈ(ਕਹਿਣ ਦਾ ਮਤਲਬ ਜਾ ਤੇ ਓਹਨੂੰ ਕੋਈ ਏਅਰਪੋਰਟ, ਪੋਰਟ, ਸਟੇਸ਼ਨ ਉੱਤੋਂ ਲੈਣ ਆਵੇ ਜਾ ਫਿਰ ਯਾਤਰੀ ਨੂੰ ਕਿਰਾਏ ਉੱਤੇ ਗੱਡੀ ਲੈਣੀ ਪਵੇਗੀ, ਅਗਰ ਇਜ਼ਾਜ਼ਤ ਹੋਵੇ, ਟੈਕਸੀ ਬੁੱਕ ਕਰ ਸਕਦਾ ਹੈ ਜਾ ਫਿਰ ਕਿਰਾਏ ਦੀ ਗੱਡੀ ਨਾਲ ਡ੍ਰਾਈਵਰ ਵੀ ਬੁਕ ਕਰ ਸਕਦਾ ਹੈ ) .   
 3. ਕੁਆਰੰਟੀਨ( ਘਰ ਵਿੱਚ ਨਜ਼ਰਬੰਦ ) ਹਰ ਇਕ ਇਨਸਾਨ ਨੂੰ ਕੀਤਾ ਜਾਂਦਾ ਹੈ ਜੋ ਇਟਲੀ ਵਿੱਚ ਵਾਪਸ ਆ ਰਿਹਾ ਹੋਵੇ. ਇਸ ਲਈ ਓਹਨਾ ਯਾਤਰੀਆਂ ਨੂੰ ਵੀ ਘਰ ਵਿੱਚ ਨਜ਼ਰਬੰਦ ਕੀਤਾ ਜਾਂਦਾ ਹੈ ਜਿਹੜੇ ਆਪਣੀ ਗੱਡੀ ਨਾਲ ਵਾਪਸ ਆਏ ਹਨ. ਜਿਹੜਾ ਵਿਅਕਤੀ ਇਟਲੀ ਵਿੱਚ ਕੰਮ ਦੀ ਵਜ੍ਹਾ ਕਰਕੇ ਆਉਂਦਾ ਹੈ ਉਹ 72 ਘੰਟੇ ਦਾ ਨਜਰਬੰਦ ਹੋਣਾ ਟਾਲ ਸਕਦਾ ਹੈ ( ਜੋ ਕ 48 ਘੰਟੇ ਹੋਰ ਵਧ ਸਕਦਾ ਹੈ ) ਹਾਲਾਤ ਦੇ ਹਿਸਾਬ ਨੂੰ ਮਦ-ਦੇ-ਨਜ਼ਰ ਰੱਖਦੇ ਹੋਏ ਜੇਕਰ ਮੁਮਕਿਨ ਹੋਵੇ 
 4. ਹਰ ਇਕ ਇਟਲੀ ਵਿੱਚ ਦਾਖਿਲ ਹੋਣ ਵਾਲਾ ਵਿਅਕਤੀ, ਭਾਵੇ ਆਪਣੀ ਗੱਡੀ ਵਿੱਚ ਹੀ ਆਇਆ ਹੋਵੇ, ਓਹਦਾ ਆਪਣੇ ਨਜ਼ਦੀਕੀ ਸਹਿਤ ਵਿਭਾਗ ਦਫਤਰ (ASL)ਵਿੱਚ ਦਸਣਾ ਜਰੂਰੀ ਹੈ 
 5. ਨਜ਼ਰਬੰਦੀ ਦਾ ਸਮਾਂ ਵਿਅਕਤੀ ਆਪ ਚੁਣ ਸਕਦਾ ਹੈ ਆਪਣੇ ਘਰ ਵਿੱਚ ਬਿਤਾਉਣਾ ਹੈ ਜਾ ਫਿਰ ਕਿਸੇ ਹੋਰ ਜਗਾ ਜਿਥੇ ਉਹ ਚਾਹਵੇ
 6. ਜੇਕਰ ਕੋਈ ਵਿਅਕਤੀ, ਇਟਲੀ ਵਿੱਚ ਆਉਣ ਤੋਂ ਬਾਅਦ ਉਸ ਕੋਲ ਕੋਈ ਟਿਕਾਣਾ ਨਹੀਂ ਹੈ ਜਿਥੇ ਨਜ਼ਰਬੰਦੀ ਦਾ ਸਮਾਂ ਬਿਤਾ ਸਕਦਾ ਹੈ ਜਾ ਫਿਰ ਉਥੇ ਪੋਹੁੰਚ ਨਹੀਂ ਸਕਦਾ ( ਉਸਨੂੰ ਕੋਈ ਲੈਣ ਨਹੀਂ ਆ ਸਕਦਾ, ਕਿਸੇ ਵੀ ਹੋਟਲ ਵਿੱਚ ਰਹਿਣ ਲਈ ਜਗਾ ਨਹੀਂ ਮਿਲ ਰਹੀ ), ਇਹਨਾਂ ਹਾਲਾਤਾਂ ਵਿੱਚ ਵਿਅਕਤੀ ਨੂੰ ਨਜ਼ਰਬੰਦੀ ਦਾ ਸਮਾਂ ਸਿਵਲ ਪ੍ਰੋਟੈਕਸ਼ਨ ਵਲੋਂ ਚੁਣੀ ਹੋਈ ਜਗਾ ਉੱਤੇ ਬਿਤਾਉਣਾ ਪੈਣਾ ਹੈ
 7. ਇਹਨਾਂ ਨਿਯਮਾਂ ਤੋਂ ਬਾਹਰ ਰੱਖਿਆ ਗਿਆ ਹੈ: ਸਰਹੱਦ ਪਾਰ ਦੇ ਕਰਮਚਾਰੀ, ਸਿਹਤ ਕਰਮਚਾਰੀ, ਯਾਤਰੀ ਅਤੇ ਮਾਲ ਯਾਤਰੀ.

 

ਸਹਿਤ ਮੰਤਰੀ ਅਤੇ ਆਵਾਜਾਈ ਮੰਤਰੀ ਵਲੋਂ ਫੁਰਮਾਨ 

 • ਮੈਂ ਇਟਾਲੀਅਨ ਨਾਗਰਿਕ ਹਾਂ ਅਤੇ ਇਟਲੀ ਤੋਂ ਬਾਹਰ ਹੈ ਮੈ ਇਕ ਗੈਰਮੁਲਖੀ ਹਾਂ, ਕੀ ਮੈ ਇਟਲੀ ਵਾਪਸ ਪਰਤ ਸਕਦਾ ਹਾਂ ?

ਹਾਂਜੀ, ਜੇਕਰ ਵਾਪਿਸ ਆਉਣਾ ਬਹੁਤ ਹੀ ਜਰੂਰੀ ਹੈ। ਇਸ ਲਈ ਉਦਾਰਹਨ ਵਜੋਂ, ਇਟਾਲੀਅਨ ਨਾਗਰਿਕ ਅਤੇ ਗੈਰਮੁਲਖੀ ਇਟਲੀ ਵਿਚ ਵਾਪਸ ਆ ਸਕਦੇ ਹਨ ਜੇਕਰ ਉਹ ਉਥੇ ਕੁਸ਼ ਸਮੇ ਲਈ ਗਏ ਸਨ (ਘੁੰਮਣ ਲਈ, ਕੰਮ ਲਈ, ਕੋਈ ਹੋਰ ਵਜ੍ਹਾ )। ਉਹ ਇਟਾਲੀਅਨ ਨਾਗਰਿਕ ਵੀ ਇਟਲੀ ਵਾਪਸ ਆ ਸਕਦੇ ਹਨ ਜਿਹਨਾਂ ਨੂੰ ਮਜਬੂਰੀ ਵਿਚ ਮੁਲਖ ਛਡਣਾ ਪੈਣਾ ਹੈ ( ਕਿਉਕਿ, ਉਹਨਾਂ ਨੂੰ ਕੰਮ ਉਤੋਂ ਕੱਢ ਦਿੱਤਾ ਗਿਆ ਹੈ, ਉਹਨਾਂ ਕੋਲ ਰਹਿਣ ਲਈ ਜਗਾ ਨਹੀਂ, ਓਹਨਾ ਦੀ ਪੜ੍ਹਾਈ ਪੱਕੇ ਤੋਰ ਤੇ ਰੁਕ ਗਈ ਹੈ )।

 • ਮੈ ਇਕ ਗੈਰਮੁਲਖੀ ਹਾਂ ਇਸ ਵੇਲੇ ਇਟਲੀ ਵਿਚ ਹਾਂ ਕੀ ਮੈ ਆਪਣੇ ਵਤਨ ਵਾਪਸ ਪਰਤ ਸਕਦਾ ਹਾਂ ?

ਹਾਂਜੀ, ਜੇਕਰ ਵਾਪਿਸ ਜਾਣਾ ਬਹੁਤ ਹੀ ਜਰੂਰੀ ਹੈ, ਜੇਕਰ ਤੁਸੀਂ ਉਹਨਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋ ਜਿਹਨਾਂ ਕਰਕੇ ਇਟਾਲੀਅਨ ਨਾਗਰਿਕ ਨੂੰ ਆਪਣੇ ਦੇਸ਼ ਦੁਬਾਰਾ ਪਰਤਣਾ ਪਿਆ ਹੈ (ਦੇਖੋ, ਸਵਾਲ-ਜਵਾਬ)। ਕੁੱਝ ਸਮੇ ਲਈ ਕੰਮ ਬੰਦ ਹੋ ਗਿਆ ਹੈ, ਜਾ ਫਿਰ ਤੁਸੀਂ ਕੰਮ ਉੱਤੇ ਨਹੀਂ ਜਾ ਸਕਦੇ। ਸਰਹੱਦ ਤਕ ਪਹੁਚਣ ਲਈ ਤੁਹਾਨੂੰ ਲੋੜ ਪਵੇਗੀ ਉਸ ਫਾਰਮ ਦੀ ਜਿਸ ਵਿਚ ਤੁਸੀਂ ਆਪਣੀ ਸਾਰੀ ਜਾਣਕਾਰੀ ਦੇਣੀ ਹੈ ਤੁਸੀਂ ਕਿਥੇ ਨੂੰ ਚੱਲੇ ਹੋ। ਉਹ ਫਾਰਮ ਤੁਸੀਂ ਗ੍ਰਹਿ ਮੰਤਰਾਲੇ (Ministero dell’Interno) ਦੀ ਵੈਬਸਾਈਟ ਉੱਤੋਂ ਡਾਊਨਲੋਡ ਕਰ ਸਕਦੇ ਹੋ ਸਲਾਹ ਦਿੱਤੀ ਜਾਂਦੀ ਹੈ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦੇਸ਼ ਵਿੱਚ ਵਾਇਰਸ ਨੂੰ ਰੋਕਣ ਲਈ ਲਾਗੂ ਹੋਏ ਕਾਨੂੰਨਾਂ ਬਾਰੇ ਚੰਗੀ ਤਰਾਂ ਜਾਣਕਾਰੀ ਪ੍ਰਾਪਤ ਕਰੋ। ਇਸ ਤੋਂ ਇਲਾਵਾ ਇਟਲੀ ਵਿਚ ਮੌਜੂਦ ਆਪਣੇ ਦੇਸ਼ ਦੀ ਐਮਬੈਸੀ ਨਾਲ ਸੰਪਰਕ ਕਰੋ।

 • ਮੈ ਇਟਲੀ ਵਾਪਸ ਆ ਰਿਹਾ ਹਾਂ। ਕੀ ਮੈ ਕਿਸੇ ਨੂੰ ਕਹਿ ਸਕਦਾ ਹਾਂ ਕਿ ਉਹ ਮੇਨੂੰ ਏਅਰਪੋਰਟ, ਰੇਲਵੇ ਸਟੇਸ਼ਨ ਜਾ ਫਿਰ ਪੋਰਟ ਉੱਤੇ ਆ ਕੇ ਲੈ ਜਾਵੇ ?

ਹਾਂਜੀ, ਸਿਰਫ ਓਹੀ ਵਿਅਕਤੀ ਤੁਹਾਨੂੰ ਲੈਣ ਆ ਸਕਦਾ ਹੈ ਸਿਰਫ ਇਕ, ਜੋ ਕਿ ਤੁਹਾਡਾ ਪਾਰਟਨਰ ਹੈ, ਜਾ ਫਿਰ ਉਹ ਵਿਅਕਤੀ ਜਿਹੜਾ ਤੁਹਾਡੇ ਹਰ ਵਿੱਚ ਰਹਿੰਦਾ ਹੈ, ਅਗਰ ਮੁਮਕਿਨ ਹੋਵੇ ਮੂੰਹ ਉੱਤੇ ਮਸਕ ਅਤੇ ਹਥ ਇਛ ਪਲਾਸਟਿਕ ਦੇ ਦਸਤਾਨਿਆਂ ਨਾਲ। ਇਹ ਸਫ਼ਰ " ਜਰੂਰੀ ਕੰਮ " ਵਿਚ ਸ਼ਾਮਿਲ ਹੁੰਦਾ ਹੈ ਜੋ ਕੇ ਫਾਰਮ ਵਿਚ ਵੀ ਇਸ ਤਰਾਂ ਹੀ ਭਰ ਹੋਣਾ ਹੈ ਜਿਸ ਵਿਚ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਥੋਂ ਤੁਰਨਾਂ ਅਤੇ ਕਿਥੇ ਪੋਹਚੁਣਾ ਹੈ। ਆਪਣੇ ਨਜ਼ਦੀਕੀ ਸਹਿਤ ਵਿਭਾਗ ਨੂੰ ਆਪਣੇ ਵਾਪਿਸ ਆਉਣ ਦੀ ਜਾਣਕਾਰੀ ਤੁਰੰਤ ਦੋ। ਤਾ ਜੋ ਨਜ਼ਰਬੰਦੀ ਦੀ ਪ੍ਰਕ੍ਰਿਆ ਸੁਰਖਿਆ ਕਾਰਨ ਕੀਤੀ ਜਾ ਸਕੇ, ਜੇਕਰ ਤੁਹਾਨੂੰ ਆਪਣੇ ਵਿਚ ਕੋਈ ਵੀ COVID-19 ਦਾ ਲੱਛਣ ਦਿਸਦਾ ਹੈ ਉਸਦੀ ਜਾਣਕਾਰੀ ਤੁਰੰਤ ਸਹਿਤ ਵਿਭਾਗ ਨੂੰ ਦੋ।

You may also like...

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ