ਕੀ ਤੁਸੀਂ ਨਾਬਾਲਗ ਹੋ ਅਤੇ ਆਪਣਾ ਪਰਿਵਾਰਕ ਸੰਮਗੱਠਣ (ricongiungimento) ਉਡੀਕ ਰਹੇ ਹੋ ?

ਸਤਿ ਸ੍ਰੀ ਅਕਾਲ ਜੀ !

ਜੇ ਤੁਸੀਂ "ਡਬਲਿਨ III ਰੈਗੂਲੇਸ਼ਨ" (“Regolamento Dublino III”)ਪ੍ਰਕਿਰਿਆ ਦੁਆਰਾ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਮਿਲਣ ਦੀ ਉਡੀਕ ਕਰ ਰਹੇ ਹੋ, ਤਾਂ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ:

  • ਜੇ ਤੁਹਾਡਾ ਕੰਮ ਬਣਨਾ ਸ਼ੁਰੂ ਹੀ ਹੋਇਆ ਹੈ , ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਆਪਣੇ ਅਤੇ ਆਪਣੇ ਰਿਸ਼ਤੇਦਾਰ ਸਬੰਧ ਦਸਤਾਵੇਜ ਨੂੰ ਇਕੱਠਾ ਕਰੋ ਜਿਹਨਾਂ ਦੀ ਲੋੜ ਤੁਹਾਨੂੰ ਯੂਰੋਪ ਵਿੱਚ ਪਹੁਚਣ ਲਈ ਹੈ l ਜੇਕਰ ਮੁਮਕਿਨ ਹੋਵੇ, ਆਪਣੇ ਰਿਸ਼ਤੇਦਾਰ ਨਾਲ ਸੰਪਰਕ ਕਰੋ ਅਤੇ ਫੋਟੋ, ਜਨਮ ਸਰਟੀਫਿਕੇਟ , ਪਛਾਣ ਪੱਤਰ ਜਾ ਜਿਹੜਾ ਵੀ ਕਾਗਜ ਤੁਹਾਨੂੰ ਪਰਿਵਾਰ ਦਾ ਹਿੱਸਾ ਦੱਸਦਾ ਹੈ ਉਸਨੂੰ ਇਕੱਠਾ ਕਰੋ: ਇਹ ਸਾਰੀ ਸਮਗਰੀ ਤੁਸੀਂ ਹੁਣ ਵੀ ਭੇਜ ਸਕਦੇ ਹੋ l ਜਿਹੜੇ ਦਫਤਰ ਵਿੱਚ ਇਹ ਕੱਮ ਹੁੰਦੇ ਹਨ ਉਹ ਹੁਣ ਵੀ ਖੁੱਲੇ ਹਨ !

  • ਐਮਰਜੈਂਸੀ ਨਾਲ ਨਜਿੱਠਣ ਦੇ ਉਪਾਅ ਤੁਹਾਡੇ ਤਬਾਦਲੇ ਨੂੰ ਪੱਕੇ ਤੌਰ 'ਤੇ ਰੋਕ ਨਹੀਂ ਸਕਦੇ , ਭਾਵੇਂ ਇਹ ਤੁਹਾਡੀ ਪਰਿਵਾਰਕ ਏਕਤਾ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੇ ਹਨ: ਜਿਸ ਐਮਰਜੈਂਸੀ ਦਾ ਅਸੀਂ ਅਨੁਭਵ ਕਰ ਰਹੇ ਹਾਂ ਉਹ ਅਸਥਾਈ ਹੈ, ਇਹ ਸਦਾ ਨਹੀਂ ਰਹੇਗੀ! ਚਿੰਤਾ ਨਾ ਕਰੋ, ਤੁਹਾਨੂੰ ਸਿਰਫ ਸਬਰ ਦੀ ਲੋੜ ਹੈ !

  • ਜੇ ਤੁਸੀਂ ਪਰਿਵਾਰਕ ਏਕਤਾ ਲਈ ਅਰਜੀ ਭਰੀ ਹੈ ਅਤੇ ਤੁਹਾਡੀ ਉਮਰ 18 ਦੀ ਹੋਣ ਵਾਲੀ ਹੈ, ਜਾ ਫਿਰ ਤੁਹਾਡੀ ਉਮਰ ਅਰਜੀ ਤੋਂ ਬਾਅਦ 18 ਸਾਲ ਦੀ ਹੋ ਗਈ ਹੈ, ਫਿਕਰ ਨਾ ਕਰੋ ਜੀ: ਤੁਹਾਡੇ ਅਰਜੀ ਦੀ ਪ੍ਰਕਿਰਿਆ ਅੱਗੇ ਵਧਦੀ ਰਹਿਣੀ ਹੈ ਭਾਵੇਂ ਤੁਹਾਡੀ ਉਮਰ 18 ਟੱਪ ਜਾਂਦੀ ਹੈ

  • ਜੇ ਤੁਸੀਂ 18 ਸਾਲ ਦੇ ਹੋਣ ਜਾ ਰਹੇ ਹੋ, ਤੇ ਤੁਸੀਂ ਕਿਸੇ ਹੋਰ ਯੂਰਪੀਅਨ ਯੂਨੀਅਨ ਦੇਸ਼ ਵਿੱਚ ਕਿਸੇ ਪਰਿਵਾਰਕ ਮੈਂਬਰ ਤੱਕ ਪਹੁੰਚਣਾ ਚਾਹੂੰਦੇ ਹੋ , ਪਰ ਤੁਸੀਂ ਅਜੇ ਤੱਕ ਪਰਿਵਾਰਕ ਸੰਮਗੱਠਣ ਲਈ ਆਪਣੀ ਅਰਜੀ ਨਹੀਂ ਭਰੀ, ਤਾਂ ਜੋ ਤੁਹਾਡੇ ਲੇਈ ਜਿੰਮੇਵਾਰ ਹੈ, ਆਪਰੇਟਰ, ਕਾਨੂੰਨੀ ਸਲਾਹਕਾਰ, ਸਮਾਜ ਸੇਵਕ ਨਾਲ ਗੱਲ ਕਰੋ: ਉਹ ਜਾਣਦੇ ਹਨ ਕਿ ਤੁਹਾਡੀ ਮਦਦ ਕਰਣ ਲਈ ਕਿ ਕਰਨਾ ਚਾਹੀਦਾ ਹੈ

  • ਜੇ ਤੁਹਾਨੂੰ ਕੋਈ ਸ਼ੱਕ ਹੈ, ਇਸ ਬਾਰੇ ਆਪਣੇ ਆਪਰੇਟਰ, ਸਰਪ੍ਰਸਤ, ਕਾਨੂੰਨੀ ਸਲਾਹਕਾਰ ਨਾਲ ਗੱਲ ਕਰੋ! ਜੋ ਕਿ ਇੱਥੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦਾ ਸਮਰਥਨ ਕਰਨ ਲਈ ਹਨ ਅਤੇ ਤੁਹਾਨੂੰ ਲਾਭਦਾਇਕ ਜਾਣਕਾਰੀ ਦੇ ਸਕਦੇ ਹਨ.

  • ਇਹ ਗੱਲ ਯਾਦ ਰੱਖੋ ਕ ਡਬਲਿਨ ਦੀ ਵਿਧੀ ਨਾਲ ਤੁਸੀਂ ਆਪਣੇ ਰਿਸ਼ਤੇਦਾਰ ਕੋਲ ਪੂਰੀ ਸ਼ਾਂਤੀ, ਸੁਰਖਿਅਤ ਹੈ ਕਾਨੂੰਨੀ ਢੰਗ ਨਾਲ ਪਹੁੰਚਦੇ ਹੋ

ਜੇ ਤੁਹਾਡੇ ਮਨ ਵਿੱਚ ਕਿਸੇ ਵੀ ਤਰਾਂ ਦਾ ਸ਼ੱਕ ਹੈ ਪਰਿਵਾਰਕ ਸੰਮਗੱਠਣ( ricongiungimento) ਲਈ, EFRIS ਪ੍ਰੋਜੈਕਟ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ: ਸਾਂਨੂੰ ਫੋਨ ਕਰੋ, ਲਿਖੋ ਜਾ ਫਿਰ ਆਪਣੇ ਅਪਰੇਟਰ ਨੂੰ ਸਾਡੇ ਨਾਲ ਸੰਪਰਕ ਕਰਣ ਲਈ ਕਹੋ ਈ-ਮੇਲ : progettoefris@cidas.coop ਜਾ ਮੋਬਾਈਲ ਉੱਤੇ : +39 3404277780; +39 3428735259.

ਜੇ ਤੁਹਾਡੇ ਮਨ ਵਿੱਚ ਕਿਸੇ ਵੀ ਤਰਾਂ ਦਾ ਸ਼ੱਕ ਹੈ ਪਰਿਵਾਰਕ ਸੰਮਗੱਠਣ( ricongiungimento) ਲਈ, EFRIS ਪ੍ਰੋਜੈਕਟ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ: ਸਾਂਨੂੰ ਫੋਨ ਕਰੋ, ਲਿਖੋ ਜਾ ਫਿਰ ਆਪਣੇ ਅਪਰੇਟਰ ਨੂੰ ਸਾਡੇ ਨਾਲ ਸੰਪਰਕ ਕਰਣ ਲਈ ਕਹੋ ਈ-ਮੇਲ : progettoefris@cidas.coop ਜਾ ਮੋਬਾਈਲ ਉੱਤੇ : +39 3404277780; +39 3428735259.

ਵਧੇਰੇ ਜਾਣਕਾਰੀ ਲਈ Juma Map ਦੀ ਵੈਬਸਾਈਟ ਉੱਤੇ ਜਾਓ ਜੀ: https://coronavirus.jumamap.com/it_it/ ਜਾ ਫਿਰ ਟੋਲ ਫ੍ਰੀ ਨੰਬਰ ਉੱਤੇ ਸੰਪਰਕ ਕਰੋ: 800905570/3511376355 ਜਾ ਈ-ਮੇਲ: numeroverderifugiati@arci.it

(Thanks to CIDAS)

You may also like...

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ