ਕੋਵਿਡ -19: ਨਵੇਂ ਨਿਯਮ ਅਤੇ ਸੀਮਾਵਾਂ - 4 ਤੋਂ 18 ਮਈ 2020 ਤੱਕ

4 ਮਈ ਨੂੰ ਅਤੇ 18 ਮਈ ਤੱਕ, ਪ੍ਰਧਾਨਮੰਤਰੀ ਵਲੋਂ 26 ਅਪ੍ਰੈਲ 2020 ਦਾ ਨਵਾਂ ਫ਼ਰਮਾਨ ਲਾਗੂ ਹੋ ਗਿਆ, ਜੋ ਕਿ ਕੋਰੋਨਾਵਾਇਰਸ ਐਮਰਜੈਂਸੀ ਕਾਰਨ ਅਪਣਾਏ ਜਾਣ ਵਾਲੇ ਨਿਯਮਾਂ ਅਤੇ ਵਿਹਾਰ ਨੂੰ ਬਦਲਦਾ ਹੈ.


ਕੀ ਅਜੇ ਵੀ ਸਰੀਰਕ ਦੂਰੀ ਦੀ ਲੋੜ ਹੈ?

ਘੱਟੋ ਘੱਟ ਇਕ ਮੀਟਰ ਲੋਕਾਂ ਵਿਚ ਸਰੀਰਕ ਦੂਰੀ ਬਣਾਈ ਰੱਖਣੀ ਜਰੂਰੀ ਹੈ। ਇਸਦੇ ਨਾਲ ਹੀ ਮਾਸਕ ਅਤੇ ਦਸਤਾਨੇ ਜਾਂ ਹੋਰ ਨਿੱਜੀ ਸੁਰੱਖਿਆ ਉਪਕਰਣਾਂ ਦੀ ਵਰਤੋਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਬੰਦ ਟਿਕਾਣਿਆਂ ਵਿਚ ਜਿਥੇ ਬੰਦਿਆ ਦਾ ਆਉਣਾ ਜਾਣਾ ਹੋਵੇ ਉਥੇ ਮਾਸਕ ਦੀ ਵਰਤੋਂ ਲਾਜਮੀ (ਜਰੂਰੀ) ਹੈ ਪਬਲਿਕ ਟ੍ਰਾੰਸਪੋਰਟ ਵਿਚ ਵੀ ਇਹ ਕ਼ਾਨੂਨ ਲਾਗੂ ਹੁੰਦੇ ਹਨ ( ਰੇਲ ਗੱਡੀ, ਬੱਸਾਂ )


ਕੀ ਯਾਤਰਾ ਦੀ ਆਗਿਆ ਹੈ?

ਸਟੇਟ(ਖੇਤਰ) ਵਿਚ ਯਾਤਰਾ ਦੀ ਇਜ਼ਾਜ਼ਤ ਦਿੱਤੀ ਜਾਂਦੀ ਹੈ, ਕੰਮ ਸਮਬੰਦੀ, ਸਹਿਤ ਸਮਬੰਦੀ, ਜਰੂਰੀ ਕੰਮ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਬਸ ਸ਼ਰਤ ਇਹ ਰੱਖੀ ਗਈ ਹੈ ਘਟ ਤੋਂ ਘਟ ਇਕ ਮੀਟਰ ਦੀ ਸਰੀਰਕ ਦੂਰੀ ਦੀ ਪਾਬੰਦੀ ਦਾ ਸਤਿਕਾਰ ਕੀਤਾ ਜਾਵੇ ਅਤੇ ਜਿਆਦਾ ਇਕੱਠ ਨਾ ਕੀਤਾ ਜਾਵੇ। ਆਪਣੀ ਸਟੇਟ ਤੋਂ ਬਾਹਰ ਸਿਰਫ ਕੰਮ ਸਮਬੰਦੀ, ਸਹਿਤ ਸਮਬੰਦੀ, ਜਰੂਰੀ ਕੰਮ ਕਾਰਨ ਹੀ ਜਾਣ ਦਿੱਤੀ ਜਾਏਗੀ।ਆਪਣੇ ਘਰ, ਘਰ ਜਾਂ ਨਿਵਾਸ(residenza) ਤੇ ਵਾਪਸ ਜਾਣ ਦੀ ਆਗਿਆ ਹੋਵੇਗੀ।

ਸਲਾਹ ਦਿਤੀ ਜਾਂਦੀ ਹੈ ਕਿ COVID-19 ਵਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਖੇਤਰੀ ਟੌਲ-ਮੁਕਤ ਨੰਬਰ ਤੇ ਸੰਪਰਕ ਕਰੋ, ਵਾਪਸੀ ਦੀ ਸਥਿਤੀ ਵਿਚ, ਕੁਆਰੰਟੀਨ ਅਤੇ ਸੁਰਖਿਆ ਵਜੋਂ ਨਜ਼ਰਬੰਦੀ ਲਈ ਜਰੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।


ਨਵੇਂ ਸਵੈ-ਪ੍ਰਮਾਣੀਕਰਣ ਫਾਰਮ ਕਿਹੜੇ ਹਨ ?

ਵਿਮਿਨਾਲੇ ਵਲੋਂ ਘੁੰਮਣ ਲਈ ਸਵੈ-ਪ੍ਰਮਾਣੀਕਰਣ ਫਾਰਮ

ਵਿਮਿਨਾਲੇ ਵਲੋਂ ਇਟਲੀ ਵਿਚ ਵਾਪਸ ਆਉਣ ਲਈ ਸਵੈ-ਪ੍ਰਮਾਣੀਕਰਣ ਫਾਰਮ

 

ਕੀ ਮੈਂ ਪਾਰਕ ਜਾ ਸਕਦਾ ਹਾਂ?

ਪਾਰਕਾਂ, ਬਗੀਚਿਆਂ ਅਤੇ ਜਨਤਕ ਵਿਲਾ ਤੱਕ ਜਾਨ ਦੀ ਇਜ਼ਾਜ਼ਤ ਦਿੱਤੀ ਜਾਂਦੀ ਹੈ ਪਰ ਘੱਟੋ ਘੱਟ 1 ਮੀਟਰ ਦੀ ਆਪਸੀ ਦੂਰੀ ਦਾ ਸਨਮਾਨ ਹੋਣਾ ਚਾਹੀਦਾ ਹੈ ਬਚਿਆ ਦੇ ਖੇਡਣ ਵਾਲਿਆਂ ਥਾਵਾਂ ਬੰਦ ਹਨ।ਜੇਕਰ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨਾ ਸੰਭਵ ਨਹੀਂ ਹੁੰਦਾ ਫਿਰ ਮੇਅਰ(ਸਰਪੰਚ) ਪਾਰਕ ਵਿਚ ਦਾਖਲੇ ਨੂੰ ਬੰਦ ਕਰ ਸਕਦੇ ਹਨ।


ਕੀ ਮੈਂ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਕਰ ਸਕਦਾ ਹਾਂ? ਕੀ ਮੈਂ ਇੱਕ ਨਾਬਾਲਿਗ ਦੇ ਨਾਲ ਜਾ ਸੱਕਦਾ ਹਾਂ?

ਤੁਸੀਂ ਕਿਸੇ ਨਾਬਾਲਗ ਨਾਲ, ਕਿਸੇ ਅੰਗਹੀਣ ਵਿਅਕਤੀ ਨਾਲ ਜਾ ਫਿਰ ਆਪ ਇਕੱਲੇ ਵੀ ਖੇਡ ਸਕਦੇ ਹੋ ਕਸਰਤ ਕਰ ਸਕਦੇ ਹੋ।ਖੇਡਾਂ ਲਈ ਘੱਟੋ ਘੱਟ ਦੋ ਮੀਟਰ ਅਤੇ ਕਿਸੇ ਹੋਰ ਗਤੀਵਿਧੀ ਲਈ ਘੱਟੋ ਘੱਟ ਇਕ ਮੀਟਰ ਦੀ ਅੰਤਰਗਤ ਵਿਅਕਤੀਗਤ ਸੁਰੱਖਿਆ ਦੂਰੀ ਦੀ ਪਾਲਣਾ ਜਰੂਰੀ ਹੈ।

ਕੀ ਅੰਤਮ ਸੰਸਕਾਰ ਅਤੇ ਧਾਰਮਿਕ ਰਸਮਾਂ ਦੀ ਆਗਿਆ ਹੈ?

ਧਾਰਮਿਕ ਸਮਾਗਮਾਂ ਲਈ, ਅੰਤਮ ਸੰਸਕਾਰ ਲਈ ਇਜਾਜ਼ਤ ਦਿੱਤੀ ਜਾਏਗੀ, ਜਿਸ ਵਿਚ ਵੱਧ ਤੋਂ ਵੱਧ 15 ਵਿਅਕਤੀ ਪਹਿਲੇ ਅਤੇ ਦੂਸਰੇ ਦਰਜੇ ਦੇ ਰਿਸ਼ਤੇਦਾਰ ਸ਼ਾਮਲ ਹੋਣਗੇ, ਸਮਾਗਮ ਜ਼ਿਆਦਾਤਰ ਬਾਹਰ ਹੋਣਾ ਚਾਹੀਦਾ ਹੈ, ਮਾਸਕ ਦੀ ਵਰਤੋਂ ਕਰਦੇ ਹੋਏ ਅਤੇ ਸੁਰੱਖਿਆ ਦੂਰੀਆਂ ਦਾ ਸਖਤੀ ਨਾਲ ਸਤਿਕਾਰ ਕਰਦੇ ਹੋਏ ਘਟ ਤੋਂ ਘਟ ਇਕ ਮੀਟਰ ਦੀ ਦੂਰੀ ਰੱਖਣੀ ਜਰੂਰੀ ਹੈ


ਕੀ ਮੈਂ ਕਿਸੇ ਰੈਸਟੋਰੈਂਟ ਜਾਂ ਫਾਸਟ ਫੂਡ ਰੈਸਟੋਰੈਂਟ ਜਾ ਸਕਦਾ ਹਾਂ?

ਹਾਂਜੀ, ਪਰ ਸਿਰਫ ਆਰਡਰ ਕੀਤੇ ਸਮਾਨ ਨੂੰ ਲੈਣ ਲਈ।ਰੈਸਟੂਰੈਂਟ ਸਿਰਫ ਘਰ ਵਿਚ ਆਰਡਰ ਪਹੁਚਾਉਣ ਜਾ ਫਿਰ ਆਰਡਰ ਕੀਤੇ ਸਮਾਨ ਨੂੰ ਲੈਕੇ ਜਾਣ ਲਈ ਹੀ ਖੁੱਲੇ ਹਨ, ਆਰਡਰ ਦੇਣ ਵੇਲੇ ਸਰੀਰਕ ਸੁਰਖਿਆ ਦੀ ਦੂਰੀ ਦਾ ਸਤਿਕਾਰ ਹੋਣਾ ਚਾਹੀਦਾ ਹੈ। ਰੈਸਟੂਰੈਂਟ ਵਿਚ ਬੇਠ ਕੇ ਖਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। 


ਜੇ ਮੈਨੂੰ ਬੁਖਾਰ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜਿਨ੍ਹਾਂ ਨੂੰ ਬੁਖਾਰ 37।5 ਡਿਗਰੀ ਤੋਂ ਵੱਧ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਹੈ ਉਹ, ਹੁਣ ਇਹ ਸਲਾਹ ਨਹੀਂ ਹੈ, ਆਪਣੇ ਘਰ ਰਹਿਣ ਅਤੇ ਆਪਣੇ ਡਾਕਟਰ ਨਾਲ ਸੰਪਰਕ ਕਰਨ।


ਆਪਣੇ ਡਾਕਟਰ ਤੋਂ ਦਵਾਈ ਵਾਲੀ ਪਰਚੀ ਮੋਬਾਈਲ ਫੋਨ ਜਾ ਈਮੇਲ ਉੱਤੇ ਮੰਗਵਾ ਸਕਦੇ ਹਾਂ ?

ਹਾਂਜੀ,19 ਮਾਰਚ 2020 ਤੋਂ ਤੁਸੀਂ ਆਪਣੇ ਡਾਕਟਰ ਕੋਲੋਂ ਦਵਾਈ ਵਾਲੀ ਇਲੈਕਟ੍ਰਾਨਿਕ ਪਰਚੀ ਦਾ ਨੰਬਰ ਮੰਗਵਾ ਸਕਦੇ ਹੋ, ਜਿਸ ਕਰਕੇ ਤੁਹਾਨੂੰ ਕਾਗਜ਼ੀ ਪਰਚੀ ਲੈਣ ਜਾਣ ਦੀ ਲੋੜ ਨਹੀਂ। ਮੈਡੀਕਲ ਸਟੋਰ ਵਿਚ ਤੁਹਾਡੇ ਕੋਲੋਂ ਤੁਹਾਡਾ ਕੋਡੀਸ ਫਿਸਕਾਲੇ ਅਤੇ ਇਲੈਕਟ੍ਰਾਨਿਕ ਪਰਚੀ ਦਾ ਨੰਬਰ ਲੈਣ ਤੋਂ ਬਾਅਦ ਤੁਹਾਨੂੰ ਤੁਹਾਡੀ ਦਵਾਈ ਦੇ ਦੇਵੇਗਾ।

ਕੀ ਪੂਰੇ ਦੇਸ਼ ਵਿੱਚ ਸੁਰੱਖਿਆ ਦੀਆ ਪਾਬੰਦੀਆਂ ਲੱਗਣ ਕਾਰਨ ਔਰਤਾਂ ਉਤੇ ਹੋ ਰਹੇ ਜੁਰਮ ਵਾਲੇ ਹਿੰਸਾ ਵਿਰੋਧੀ ਕੇਂਦਰ ਵੀ ਬੰਦ ਰਹਿਣਗੇ ?

ਨਹੀਂ, ਜਿਹੜੀਆਂ ਔਰਤਾਂ ਹਿੰਸਾ ਅਤੇ ਕੁੱਟਮਾਰ ਦਾ ਸ਼ਿਕਾਰ ਹਨ ਉਹ ਆਪਣੇ ਆਪ ਨੂੰ ਇਕੱਲੇ ਨਾ ਸਮਝਣ ਅਤੇ ਮਦਦ ਅਤੇ ਸਹਾਇਤਾ ਲਈ 24 ਘੰਟੇ ਉਪਲਬਧ ਮੁਫਤ ਨੰਬਰ 1522 ਤੇ ਕਾਲ ਕਰ ਸਕਦੀਆਂ ਹਨ।ਹਿੰਸਾ ਵਿਰੋਧੀ ਕੇਂਦਰ ਤਕ ਪੋਹਚਣਾ ਇਕ ਜਰੂਰੀ ਕਾਰਨ ਮੰਨਿਆ ਜਾਂਦਾ ਹੈ ਘਰੋਂ ਬਾਹਰ ਜਾਣ ਲਈ, ਜੋ ਕਿ 11 ਮਾਰਚ ਦੇ ਫੁਰਮਾਨ ਵਿਚ ਸ਼ਾਮਿਲ ਹੈ।

COVID-19 ਮਹਾਂਮਾਰੀ ਨਾਲ ਜੁੜੇ ਤਣਾਅ ਦੇ ਇਸ ਸਮੇਂ ਲੋਕਾਂ ਲਈ ਮਨੋਵਿਗਿਆਨਕ ਸਹਾਇਤਾ ਲਈ ਸ਼ੁਰੂਆਤ ਕੀਤੀ ਗਈ ਹੈ

ਸਿਹਤ ਅਤੇ ਸਿਵਲ ਪ੍ਰੋਟੈਕਸ਼ਨ ਮੰਤਰਾਲੇ ਦੁਆਰਾ ਚਾਲੂ ਕੀਤਾ ਗਿਆ ਮਨੋਵਿਗਿਆਨਕ ਟੋਲ ਮੁਕਤ ਨੰਬਰ 800.833.833 27 ਅਪ੍ਰੈਲ ਤੋਂ ਚਾਲੂ ਹੈ. ਇਹ ਨੰਬਰ, ਜੋ ਕਿ ਵਿਦੇਸ਼ਾਂ ਤੋਂ ਵੀ 02.20228733 'ਤੇ ਪਹੁੰਚਣ ਯੋਗ ਹੈ, ਹਰ ਰੋਜ਼ 8 ਤੋਂ 24 ਤੱਕ ਕਿਰਿਆਸ਼ੀਲ ਹੈ. ਬੋਲ਼ਿਆਂ ਲਈ ਪਹੁੰਚ ਪ੍ਰਕਿਰਿਆਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ.

ਹੋਰ ਜਾਣਨ ਲਈ, ਸਿਹਤ ਮੰਤਰਾਲੇ ਦੀ ਕੋਰੋਨਾਵਾਇਰਸ ਵੈੱਬ ਸਾਈਟ ਉੱਤੇ Numero verde di supporto psicologico ਪਸੀਕੋਲੋਗੀਕਾ ਪੇਜ ਤੇ ਜਾਓ ਜੀ

You may also like...

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ