ਸਕੂਲ ਵਿਚ ਵਾਪਸੀ ਸੁਰੱਖਿਅਤ ਢੰਗ ਨਾਲ

ਆਖਿਰਕਾਰ ਸਕੂਲ ਬਸਤਿਆਂ ਨੂੰ ਤਿਆਰ ਕਰਨ ਦਾ ਸਮਾਂ ਆ ਹੀ ਗਿਆ l ਇਸ ਸਾਲ, ਕਾਪੀਆਂ ਤੇ ਕਿਤਾਬਾਂ ਦੇ ਨਾਲ ਨਾਲ, ਸਾਨੂੰ ਕੁਝ ਹੋਰ ਆਦਤਾਂ ਅਪਨਾਉਣ ਦੀ ਲੋੜ ਹੈ l

ਸੰਸਥਾ ਮੁਹਿੰਮ ਦੀ ਸਮਗਰੀ ਸਕੂਲ ਸਟਾਫ, ਬੱਚਿਆਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਹੈ ਤਾ ਜੋ ਫਿਰ ਸਕੂਲ ਦੁਬਾਰਾ ਸ਼ੁਰੂ ਕੀਤੇ ਜਾਣ ਤੇ ਨਵੀਆਂ ਆਦਤਾਂ ਨੂੰ ਅਪਣਾਇਆ ਜਾਵੇ .

(Fonte: Ministero della Salute)

ਬੁਖਾਰ ਦੇਖੋ
ਹਰ ਰੋਜ ਘਰੋਂ ਬਾਹਰ ਨਿਕਲਣ ਵੇਲੇ. ਜੇਕਰ ਤੁਹਾਡੇ ਸਰੀਰ ਦਾ ਤਾਪਮਾਨ 37,5° ਹੈ, ਜਾ ਫਿਰ Covid-19 ਦੇ ਨਾਲ ਰਲ਼ਦੇ ਜ਼ੁਲਦੇ ਲੱਛਣ ਹਨ, ਘਰ ਰਹੋ ਤੇ ਆਪਣੇ ਡਾਕਟਰ ਨਾਲ ਸੰਪਰਕ ਕਰੋ

ਆਪਣੇ ਹੱਥਾਂ ਨੂੰ ਅਕਸਰ ਧੋਵੋ
ਅਤੇ ਸਕੂਲ ਅੰਦਰ ਉਪਲਬਦ ਸਵੱਛਤਾ ਉਤਪਾਦਾਂ ਦੀ ਵਰਤੋਂ ਕਰੋ

ਸੰਕੇਤਾਂ ਦੀ ਪਾਲਣਾ ਕਰੋ
ਸਕੂਲ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਲਈ ਅਲਗ ਅਲਗ ਰਸਤਾ ਹੈ, ਸਕੂਲ ਵਲੋਂ ਦਿੱਤੇ ਗਏ ਸੰਕੇਤਾਂ ਦੀ ਪਾਲਣਾ ਕਰੋ

APP IMMUNI ਡਾਊਨਲੋਡ ਕਰੋ
ਜੇਕਰ ਤੁਹਾਡੀ ਉਮਰ 14 ਤੋਂ ਵੱਧ ਹੈ, ਹੁਣ ਹੀ ਡਾਊਨਲੋਡ ਕਰੋ. ਇਸ ਐਪ ਦੇ ਨਾਲ ਕੋਵਿਡ-19 ਦੇ ਮਰੀਜ਼ ਦਾ ਪਤਾ ਲਗ ਜਾਂਦਾ ਹੈ

ਦੂਰੀ ਬਣਾਈ ਰੱਖੋ
ਕਿਸੇ ਵੀ ਤਰਾਂ ਦੇ ਇਕੱਠ ਤੋਂ ਬਚੋ. ਆਪਣੇ ਤੇ ਹੋਰਾਂ ਦੇ ਵਿਚਕਾਰ ਘੱਟ ਤੋਂ ਘੱਟ 1 ਮੀਟਰ ਦਾ ਫ਼ਾਸਲਾ ਰੱਖੋ .

ਮਾਸਕ ਦੀ ਵਰਤੋਂ ਕਰੋ
ਹਮੇਸ਼ਾ ਹੀ ਆਪਣੇ ਕੋਲ ਰੱਖੋ ਜਿਸ ਵੇਲੇ ਤੁਸੀਂ ਕਿਸੇ ਪਾਸੇ ਜਾ ਰਹੇ ਹੋ ਜਾ ਫਿਰ ਕਿਸੇ ਪਬਲਿਕ ਪਲੇਸ ਉੱਤੇ ਘੁੰਮ ਰਹੇ ਹੋ . ਕਲਾਸ ਵਿੱਚ, ਜੇਕਰ ਇਕ ਮੀਟਰ ਦੀ ਦੂਰੀ ਹੈ, ਫਿਰ ਤੁਸੀਂ ਲਾਹ ਸਕਦੇ ਹੋ. 6 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ.

ਸਕੂਲ ਵਿੱਚ ਦਾਖਲ ਹੋਣ ਲਈ ਜਾਣਕਾਰੀ ਪ੍ਰਾਪਤ ਕਰੋ
ਸਕੂਲ ਵਿਚ ਬੱਚਾ / ਬੱਚੀ ਦੇ ਨਾਲ ਸਿਰਫ ਇਕ ਮੇਂਬਰ ਹੀ ਦਾਖਲ ਹੋ ਸਕਦਾ ਹੈ . ਇਹ ਸਾਰੀ ਜਾਣਕਾਰੀ ਤੁਹਾਨੂੰ ਤੁਹਾਡੇ ਸਕੂਲ ਦੇ ਵੈਬਸਾਈਟ ਉੱਤੇ ਮਿਲ ਜਾਣੀ ਹੈ.

ਆਪਣੇ ਆਪ ਨੂੰ ਬਚਾ ਕੇ, ਅਸੀਂ ਹੋਰਾਂ ਨੂੰ ਵੀ ਸੁਰੱਖਿਅਤ ਕਰਦੇ ਹਾਂ

You may also like...

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ