ਨਾਬਾਲਗ

ਇਟਲੀ ਦੀ ਸਰਕਾਰ ਨੇ (Covid-19) ਕੋਰੋਨਾਵਾਇਰਸ ਦੀ ਐਮਰਜੈਂਸੀ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਨਾਬਾਲਗਾਂ, ਸਕੂਲ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਲਈ ਕਈ ਉਪਾਅ ਲਾਗੂ ਕੀਤੇ ਹਨ l ਇਸ ਭਾਗ ਵਿਚ, ਨਾਬਾਲਗਾਂ ਦੇ ਨਾਲ ਪ੍ਰਵਾਨਿਤ ਨਿਯਮਾਂ ਨਾਲ ਸਬੰਧਤ ਸਾਰੇ ਵੇਰਵੇ ਨੂੰ ਨਿਰੰਤਰ ਅਪਡੇਟ ਕੀਤਾ ਜਾਏਗਾ,

ਸਕੂਲ ਵਿਚ ਵਾਪਸੀ ਸੁਰੱਖਿਅਤ ਢੰਗ ਨਾਲ

ਆਖਿਰਕਾਰ ਸਕੂਲ ਬਸਤਿਆਂ ਨੂੰ ਤਿਆਰ ਕਰਨ ਦਾ ਸਮਾਂ ਆ ਹੀ ਗਿਆ l ਇਸ ਸਾਲ, ਕਾਪੀਆਂ ਤੇ ਕਿਤਾਬਾਂ ਦੇ ਨਾਲ ਨਾਲ, ਸਾਨੂੰ ਕੁਝ ਹੋਰ ਆਦਤਾਂ ਅਪਨਾਉਣ ਦੀ ਲੋੜ ਹੈ l

ਸੰਸਥਾ ਮੁਹਿੰਮ ਦੀ ਸਮਗਰੀ ਸਕੂਲ ਸਟਾਫ, ਬੱਚਿਆਂ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਲਈ ਹੈ ਤਾ ਜੋ ਫਿਰ ਸਕੂਲ ਦੁਬਾਰਾ ਸ਼ੁਰੂ ਕੀਤੇ ਜਾਣ ਤੇ ਨਵੀਆਂ ਆਦਤਾਂ ਨੂੰ ਅਪਣਾਇਆ ਜਾਵੇ .

(Fonte: Ministero della Salute)


ਬੁਖਾਰ ਦੇਖੋ
ਹਰ ਰੋਜ ਘਰੋਂ ਬਾਹਰ ਨਿਕਲਣ ਵੇਲੇ. ਜੇਕਰ ਤੁਹਾਡੇ ਸਰੀਰ ਦਾ ਤਾਪਮਾਨ 37,5° ਹੈ, ਜਾ ਫਿਰ Covid-19 ਦੇ ਨਾਲ ਰਲ਼ਦੇ ਜ਼ੁਲਦੇ ਲੱਛਣ ਹਨ, ਘਰ ਰਹੋ ਤੇ ਆਪਣੇ ਡਾਕਟਰ ਨਾਲ ਸੰਪਰਕ ਕਰੋ

ਆਪਣੇ ਹੱਥਾਂ ਨੂੰ ਅਕਸਰ ਧੋਵੋ
ਅਤੇ ਸਕੂਲ ਅੰਦਰ ਉਪਲਬਦ ਸਵੱਛਤਾ ਉਤਪਾਦਾਂ ਦੀ ਵਰਤੋਂ ਕਰੋ

ਸੰਕੇਤਾਂ ਦੀ ਪਾਲਣਾ ਕਰੋ
ਸਕੂਲ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਲਈ ਅਲਗ ਅਲਗ ਰਸਤਾ ਹੈ, ਸਕੂਲ ਵਲੋਂ ਦਿੱਤੇ ਗਏ ਸੰਕੇਤਾਂ ਦੀ ਪਾਲਣਾ ਕਰੋ

APP IMMUNI ਡਾਊਨਲੋਡ ਕਰੋ
ਜੇਕਰ ਤੁਹਾਡੀ ਉਮਰ 14 ਤੋਂ ਵੱਧ ਹੈ, ਹੁਣ ਹੀ ਡਾਊਨਲੋਡ ਕਰੋ. ਇਸ ਐਪ ਦੇ ਨਾਲ ਕੋਵਿਡ-19 ਦੇ ਮਰੀਜ਼ ਦਾ ਪਤਾ ਲਗ ਜਾਂਦਾ ਹੈ

ਦੂਰੀ ਬਣਾਈ ਰੱਖੋ
ਕਿਸੇ ਵੀ ਤਰਾਂ ਦੇ ਇਕੱਠ ਤੋਂ ਬਚੋ. ਆਪਣੇ ਤੇ ਹੋਰਾਂ ਦੇ ਵਿਚਕਾਰ ਘੱਟ ਤੋਂ ਘੱਟ 1 ਮੀਟਰ ਦਾ ਫ਼ਾਸਲਾ ਰੱਖੋ .

ਮਾਸਕ ਦੀ ਵਰਤੋਂ ਕਰੋ
ਹਮੇਸ਼ਾ ਹੀ ਆਪਣੇ ਕੋਲ ਰੱਖੋ ਜਿਸ ਵੇਲੇ ਤੁਸੀਂ ਕਿਸੇ ਪਾਸੇ ਜਾ ਰਹੇ ਹੋ ਜਾ ਫਿਰ ਕਿਸੇ ਪਬਲਿਕ ਪਲੇਸ ਉੱਤੇ ਘੁੰਮ ਰਹੇ ਹੋ . ਕਲਾਸ ਵਿੱਚ, ਜੇਕਰ ਇਕ ਮੀਟਰ ਦੀ ਦੂਰੀ ਹੈ, ਫਿਰ ਤੁਸੀਂ ਲਾਹ ਸਕਦੇ ਹੋ. 6 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ.

ਸਕੂਲ ਵਿੱਚ ਦਾਖਲ ਹੋਣ ਲਈ ਜਾਣਕਾਰੀ ਪ੍ਰਾਪਤ ਕਰੋ
ਸਕੂਲ ਵਿਚ ਬੱਚਾ / ਬੱਚੀ ਦੇ ਨਾਲ ਸਿਰਫ ਇਕ ਮੇਂਬਰ ਹੀ ਦਾਖਲ ਹੋ ਸਕਦਾ ਹੈ . ਇਹ ਸਾਰੀ ਜਾਣਕਾਰੀ ਤੁਹਾਨੂੰ ਤੁਹਾਡੇ ਸਕੂਲ ਦੇ ਵੈਬਸਾਈਟ ਉੱਤੇ ਮਿਲ ਜਾਣੀ ਹੈ.

ਆਪਣੇ ਆਪ ਨੂੰ ਬਚਾ ਕੇ, ਅਸੀਂ ਹੋਰਾਂ ਨੂੰ ਵੀ ਸੁਰੱਖਿਅਤ ਕਰਦੇ ਹਾਂ

https://youtu.be/A0YtBBE-Ud4
JumaMap – COVID-19 in Italy · [PIDGIN ENGLISH] Rientriamo a scuola in sicurezza

JumaMap – COVID-19 in Italy · [SONINKE] Rientriamo a scuola in sicurezza

JumaMap – COVID-19 in Italy · [PULAR] Rientriamo a scuola in sicurezza
JumaMap – COVID-19 in Italy · [BAMBARA] Rientriamo A Scuola In Sicurezza

ਗੈਰ-ਸੰਗਠਿਤ ਵਿਦੇਸ਼ੀ ਨਾਬਾਲਗਾਂ ਲਈ ਪ੍ਰਬੰਧਕੀ ਨਿਰੰਤਰਤਾ ਬਾਰੇ ਉਪਯੋਗੀ ਜਾਣਕਾਰੀ ਜੋ ਆਉਣ ਵਾਲੇ ਮਹੀਨਿਆਂ ਵਿੱਚ 18 ਸਾਲ ਦੇ ਹੋ ਜਾਣਗੇ ਜਾਂ ਪੂਰੀ ਹੋ ਜਾਣਗੇ।

ਸਤਿ ਸ੍ਰੀ ਅਕਾਲ ਜੀ , 

ਜਿਵੇਂ ਕਿ ਤੁਸੀਂ ਜਾਣਦੇ ਹੋ ਕੋਰੋਨਵਾਇਰਸ ਐਮਰਜੈਂਸੀ ਦੇ ਫੈਲਣ ਨਾਲ, ਰੋਜ਼ਾਨਾ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਬਦਲ ਗਏ ਹਨ. ਖ਼ਾਸਕਰ, ਤੁਹਾਡੇ ਵਿੱਚੋਂ ਕੁਝ ਲਈ, ਰਸਤੇ ਜਿਵੇਂ ਸਕੂਲ, ਇੰਟਰਨਸ਼ਿਪ ਜਾਂ ਨਵੀਨੀਕਰਣ ਅਤੇ ਨਿਵਾਸ ਆਗਿਆ (permesso di soggirono)ਦੇ ਜਾਰੀ ਹੋਣਾ, ਵਿੱਚ ਤਬਦੀਲੀਆਂ ਅਤੇ ਮੰਦੀ ਆਈ ਹੈ.  

ਜੇ ਤੁਹਾਨੂੰ ਆਪਣੀ ਨਿੱਜੀ ਸਥਿਤੀ ਬਾਰੇ ਜਾਣਕਾਰੀ ਜਾਂ ਸਪਸ਼ਟੀਕਰਨ ਦੀ ਜ਼ਰੂਰਤ ਹੈ, ਤਾਂ ਤੁਸੀਂ ਇਥੇ ਸੰਪਰਕ ਕਰ ਸਕਦੇ ਹੋ: 

 • ਤੁਹਾਡੇ ਸਰਪ੍ਰਸਤ;
 • ਉਸ ਕੇਂਦਰ ਦਾ ਸਟਾਫ ਜਿੱਥੇ ਤੁਸੀਂ ਰਹਿੰਦੇ ਹੋ;
 • ਜੇ ਤੁਸੀਂ ਕਿਸੇ ਰਿਸੈਪਸ਼ਨ ਸੈਂਟਰ ਵਿੱਚ ਨਹੀਂ ਰਹਿੰਦੇ ਹੋ ਤਾਂ ਸੰਦਰਭ ਦੀਆਂ ਸੰਗਠਨਾਂ (ਉਦਾਹਰਣ ਵਜੋਂ ARCI)।

ਇੱਥੇ ਤੁਸੀਂ ਪ੍ਰਬੰਧਕੀ ਨਿਰੰਤਰਤਾ ਬਾਰੇ ਕੁਝ ਲਾਭਦਾਇਕ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ: 

ਪ੍ਰਬੰਧਕੀ ਨਿਰੰਤਰਤਾ ਕੀ ਹੈ? 

ਪ੍ਰਬੰਧਕੀ ਨਿਰੰਤਰਤਾ ਇਟਲੀ ਵਿਚ ਲਾਗੂ ਕਾਨੂੰਨ ਦੇ ਹਿਸਾਬ ਨਾਲ, ਜਿਹੜੇ ਨਾਬਾਲਗ ਹਨ ਅਤੇ ਓਹਨਾ ਕੋਲ ਸਜੋਰਨੋ ਨਾਬਾਲਗ ਵਾਲੀ ਹੈ ਅਤੇ ਓਹਨਾ ਦੀ ਉਮਰ 18 ਸਾਲ ਦੀ ਹੋਣ ਵਾਲੀ ਹੈ, ਉਹ 21 ਸਾਲ ਦੀ ਉਮਰ ਤਕ ਰਹਿ ਸਕਦੇ ਹਨ ਅਤੇ ਏਕੀਕਰਨ ਦਾ ਹਿੱਸਾ ਬਣ ਸਕਦੇ ਹਨ। . 

ਪ੍ਰਬੰਧਕੀ ਨਿਰੰਤਰਤਾ ਕਿਹਨਾਂ ਲਈ ਹੈ ? 

ਪ੍ਰਬੰਧਕੀ ਨਿਰੰਤਰਤਾ ਜਿੰਨੇ ਵੀ ਨਾਬਾਲਗ ਹਨ ਅਤੇ ਓਹਨਾ ਕੋਲ ਸਜੋਰਨੋ ਨਾਬਾਲਗ ਵਾਲੀ ਹੈ ਅਤੇ ਓਹਨਾ ਦੀ ਉਮਰ 18 ਸਾਲ ਦੀ ਹੋਣ ਵਾਲੀ ਹੈ ਓਹਨਾ ਸਾਰੀਆਂ ਲਈ ਹੈ 

ਪ੍ਰਬੰਧਕੀ ਨਿਰੰਤਰਤਾ ਲਈ ਦਰਖ਼ਾਸਤ ਕੌਣ ਕਰ ਸਕਦਾ ਹੈ ?  

 • ਤੁਹਾਡਾ ਸਰਪ੍ਰਸਤ

ਜਾ 

 • ਤੁਸੀਂ ਜਿਥੇ ਰਹਿੰਦੇ ਹੋ ਉਸ ਕੇਂਦਰ ਦੇ ਸੰਚਾਲਕ, ਨਗਰ ਪਾਲਿਕਾ ਦੀਆਂ ਸਮਾਜਿਕ ਸੇਵਾਵਾਂ।

  ਨੋਟ ਕਰੋ.ਜੇ ਤੁਹਾਨੂੰ ਆਪਣੇ ਸਰਪ੍ਰਸਤ ਦੁਆਰਾ ਜਾਂ ਸਮਾਜਿਕ ਸੇਵਾਵਾਂ ਦੁਆਰਾ ਇਸ ਬੇਨਤੀ ਨੂੰ ਜਮ੍ਹਾਂ ਕਰਾਉਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ ਜੁਵੇਨਾਈਲ ਕੋਰਟ ਨਾਲ ਸਿੱਧਾ ਸੰਪਰਕ ਕਰਨ ਲਈ ਸੰਦਰਭ ਦੀਆਂ ਸੰਗਠਨਾਂ (ਉਦਾਹਰਣ ਲਈ ARCI) ਤੋਂ ਮਦਦ ਮੰਗ ਸਕਦੇ ਹੋ. 

ਪ੍ਰਬੰਧਕੀ ਨਿਰੰਤਰਤਾ ਲਈ ਦਰਖ਼ਾਸਤ ਕਿਸ ਤਰਾਂ ਹੋ ਸਕਦੀ ਹੈ ? 

ਪ੍ਰਬੰਧਕੀ ਨਿਰੰਤਰਤਾ ਦਰਖਾਸਤ ਜੁਵੇਨਾਈਲ ਕੋਰਟ ਨੂੰ ਇੱਕ ਬੇਨਤੀ ਦੇ ਨਾਲ ਪੇਸ਼ ਕੀਤੀ ਜਾਂਦੀ ਹੈ ( ਤੁਸੀਂ ਇਹ ਫਾਰਮ ਔਨਲਾਈਨ ਆਸਾਨੀ ਨਾਲ ਲੱਭ ਸਕਦੇ ਹੋ )  

ਪ੍ਰਬੰਧਕੀ ਨਿਰੰਤਰਤਾ ਲਈ ਦਰਖਾਸਤ ਵਿਚ, ਸਮਾਜਿਕ ਸੇਵਾਵਾਂ ਜੁਵੇਨਾਈਲ ਕੋਰਟ ਨੂੰ ਜਿਸ ਰਿਸੈਪਸ਼ਨ ਵਿਚ ਤੁਸੀਂ ਰਹਿੰਦੇ ਹੋ ਉਥੇ ਰਹਿਣ ਦੀ ਆਗਿਆ ਵਧਾਉਣ ਲਈ ਕਹੇਗੀ, ਜਿਥੇ ਕੇ ਤੁਸੀਂ ਇਸ ਸਮੇ ਤੋਂ ਇਟਲੀ ਵਿੱਚ ਆਏ ਹੋ ਰਹਿ ਰਹੇ ਹੋ। 

ਪ੍ਰਬੰਧਕੀ ਨਿਰੰਤਰਤਾ ਲਈ ਦਰਖ਼ਾਸਤ ਕਿਥੇ ਕੀਤੀ ਜਾਂਦੀ ਹੈ ? 

 • ਜੁਵੇਨਾਈਲ ਕੋਰਟ ਬੋਰਡ ਵਿਖੇ 

ਜਾ 

 • ਜੁਵੇਨਾਈਲ ਕੋਰਟ ਵਿਖੇ

ਪ੍ਰਬੰਧਕੀ ਨਿਰੰਤਰਤਾ ਲਈ ਦਰਖ਼ਾਸਤ ਕਿਸ ਵੇਲੇ ਕੀਤੀ ਜਾ ਕਦੀ ਹੈ ? 

18 ਸਾਲ ਦੀ ਉਮਰ ਤੋਂ ਪਹਿਲਾਂ. 

ਫੈਸਲਾ ਕਿਸ ਤਰਾਂ ਦਾ ਹੋ ਸਕਦਾ ਹੈ ? 

ਨਾਬਾਲਗ ਅਦਾਲਤ, ਤੁਹਾਡੇ ਨਿੱਜੀ ਇਤਿਹਾਸ ਦੀ ਕਹਾਣੀ ਸੁਨਣ ਤੋਂ ਬਾਅਦ, ਸਮਾਜਿਕ ਸੇਵਾਵਾਂ ਨੂੰ ਸੌਂਪਣ ਅਤੇ ਇਸ ਲਈ ਉਸ ਸਹੂਲਤ ਵਿੱਚ ਜਿਨ੍ਹਾਂ ਚਿਰ ਤੁਸੀਂ 21 ਸਾਲ ਦੇ ਨਹੀਂ ਹੋ ਜਾਂਦੇ ਰਹਿਣ ਦੀ ਆਗਿਆ ਦਿੰਦੀ ਹੈ। 

ਜੇ ਮੈਨੂੰ ਨਾਕਾਰਮਕਤ ਜਵਾਬ ਮਿਲੇ ? 

ਇਸ ਸਥਿਤੀ ਵਿੱਚ, ਆਪਣੀ ਨਿੱਜੀ ਸਥਿਤੀ ਬਾਰੇ ਹੋਰ ਜਾਣਨ ਲਈ, ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੇ ਸਰਪ੍ਰਸਤ ਜਾਂ ਉਸ ਕੇਂਦਰ ਦੇ ਸੰਚਾਲਕਾਂ ਨਾਲ ਸੰਪਰਕ ਕਰੋ ਜਿੱਥੇ ਤੁਸੀਂ ਰਹਿੰਦੇ ਹੋ। 

ਪ੍ਰਬੰਧਕੀ ਨਿਰੰਤਰਤਾ ਲਈ ਦਰਖ਼ਾਸਤ ਇਸ ਐਮਰਜੰਸੀ ਦੇ ਸਮੇ ਵੀ ਕੀਤੀ ਜਾ ਸਕਦੀ ਹੈ 

ਹਾਂਜੀ, ਇਸ ਸਥਿਤੀ ਵਿੱਚ, ਆਪਣੀ ਨਿੱਜੀ ਸਥਿਤੀ ਬਾਰੇ ਹੋਰ ਜਾਣਨ ਲਈ, ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੇ ਸਰਪ੍ਰਸਤ ਜਾਂ ਉਸ ਕੇਂਦਰ ਦੇ ਸੰਚਾਲਕਾਂ ਨਾਲ ਸੰਪਰਕ ਕਰੋ ਜਿੱਥੇ ਤੁਸੀਂ ਰਹਿੰਦੇ ਹੋ। 

JumaMap – COVID-19 in Italy · [PIDGIN ENGLISH] Prosieguo Amministrativo

JumaMap – COVID-19 in Italy · [BAMBARA] Prosieguo Amministrativo

JumaMap – COVID-19 in Italy · [PULAR] Prosieguo Amministrativo

JumaMap – COVID-19 in Italy · [SONINKE] Prosieguo Amministrativo

ਕੀ ਤੁਸੀਂ ਨਾਬਾਲਗ ਹੋ ਅਤੇ ਆਪਣਾ ਪਰਿਵਾਰਕ ਸੰਮਗੱਠਣ (ricongiungimento) ਉਡੀਕ ਰਹੇ ਹੋ ?

ਸਤਿ ਸ੍ਰੀ ਅਕਾਲ ਜੀ !

ਜੇ ਤੁਸੀਂ "ਡਬਲਿਨ III ਰੈਗੂਲੇਸ਼ਨ" (“Regolamento Dublino III”)ਪ੍ਰਕਿਰਿਆ ਦੁਆਰਾ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਮਿਲਣ ਦੀ ਉਡੀਕ ਕਰ ਰਹੇ ਹੋ, ਤਾਂ ਹੇਠਾਂ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ:

 • ਜੇ ਤੁਹਾਡਾ ਕੰਮ ਬਣਨਾ ਸ਼ੁਰੂ ਹੀ ਹੋਇਆ ਹੈ , ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਆਪਣੇ ਅਤੇ ਆਪਣੇ ਰਿਸ਼ਤੇਦਾਰ ਸਬੰਧ ਦਸਤਾਵੇਜ ਨੂੰ ਇਕੱਠਾ ਕਰੋ ਜਿਹਨਾਂ ਦੀ ਲੋੜ ਤੁਹਾਨੂੰ ਯੂਰੋਪ ਵਿੱਚ ਪਹੁਚਣ ਲਈ ਹੈ l ਜੇਕਰ ਮੁਮਕਿਨ ਹੋਵੇ, ਆਪਣੇ ਰਿਸ਼ਤੇਦਾਰ ਨਾਲ ਸੰਪਰਕ ਕਰੋ ਅਤੇ ਫੋਟੋ, ਜਨਮ ਸਰਟੀਫਿਕੇਟ , ਪਛਾਣ ਪੱਤਰ ਜਾ ਜਿਹੜਾ ਵੀ ਕਾਗਜ ਤੁਹਾਨੂੰ ਪਰਿਵਾਰ ਦਾ ਹਿੱਸਾ ਦੱਸਦਾ ਹੈ ਉਸਨੂੰ ਇਕੱਠਾ ਕਰੋ: ਇਹ ਸਾਰੀ ਸਮਗਰੀ ਤੁਸੀਂ ਹੁਣ ਵੀ ਭੇਜ ਸਕਦੇ ਹੋ l ਜਿਹੜੇ ਦਫਤਰ ਵਿੱਚ ਇਹ ਕੱਮ ਹੁੰਦੇ ਹਨ ਉਹ ਹੁਣ ਵੀ ਖੁੱਲੇ ਹਨ !
 • ਐਮਰਜੈਂਸੀ ਨਾਲ ਨਜਿੱਠਣ ਦੇ ਉਪਾਅ ਤੁਹਾਡੇ ਤਬਾਦਲੇ ਨੂੰ ਪੱਕੇ ਤੌਰ 'ਤੇ ਰੋਕ ਨਹੀਂ ਸਕਦੇ , ਭਾਵੇਂ ਇਹ ਤੁਹਾਡੀ ਪਰਿਵਾਰਕ ਏਕਤਾ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੇ ਹਨ: ਜਿਸ ਐਮਰਜੈਂਸੀ ਦਾ ਅਸੀਂ ਅਨੁਭਵ ਕਰ ਰਹੇ ਹਾਂ ਉਹ ਅਸਥਾਈ ਹੈ, ਇਹ ਸਦਾ ਨਹੀਂ ਰਹੇਗੀ! ਚਿੰਤਾ ਨਾ ਕਰੋ, ਤੁਹਾਨੂੰ ਸਿਰਫ ਸਬਰ ਦੀ ਲੋੜ ਹੈ !
 • ਜੇ ਤੁਸੀਂ ਪਰਿਵਾਰਕ ਏਕਤਾ ਲਈ ਅਰਜੀ ਭਰੀ ਹੈ ਅਤੇ ਤੁਹਾਡੀ ਉਮਰ 18 ਦੀ ਹੋਣ ਵਾਲੀ ਹੈ, ਜਾ ਫਿਰ ਤੁਹਾਡੀ ਉਮਰ ਅਰਜੀ ਤੋਂ ਬਾਅਦ 18 ਸਾਲ ਦੀ ਹੋ ਗਈ ਹੈ, ਫਿਕਰ ਨਾ ਕਰੋ ਜੀ: ਤੁਹਾਡੇ ਅਰਜੀ ਦੀ ਪ੍ਰਕਿਰਿਆ ਅੱਗੇ ਵਧਦੀ ਰਹਿਣੀ ਹੈ ਭਾਵੇਂ ਤੁਹਾਡੀ ਉਮਰ 18 ਟੱਪ ਜਾਂਦੀ ਹੈ
 • ਜੇ ਤੁਸੀਂ 18 ਸਾਲ ਦੇ ਹੋਣ ਜਾ ਰਹੇ ਹੋ, ਤੇ ਤੁਸੀਂ ਕਿਸੇ ਹੋਰ ਯੂਰਪੀਅਨ ਯੂਨੀਅਨ ਦੇਸ਼ ਵਿੱਚ ਕਿਸੇ ਪਰਿਵਾਰਕ ਮੈਂਬਰ ਤੱਕ ਪਹੁੰਚਣਾ ਚਾਹੂੰਦੇ ਹੋ , ਪਰ ਤੁਸੀਂ ਅਜੇ ਤੱਕ ਪਰਿਵਾਰਕ ਸੰਮਗੱਠਣ ਲਈ ਆਪਣੀ ਅਰਜੀ ਨਹੀਂ ਭਰੀ, ਤਾਂ ਜੋ ਤੁਹਾਡੇ ਲੇਈ ਜਿੰਮੇਵਾਰ ਹੈ, ਆਪਰੇਟਰ, ਕਾਨੂੰਨੀ ਸਲਾਹਕਾਰ, ਸਮਾਜ ਸੇਵਕ ਨਾਲ ਗੱਲ ਕਰੋ: ਉਹ ਜਾਣਦੇ ਹਨ ਕਿ ਤੁਹਾਡੀ ਮਦਦ ਕਰਣ ਲਈ ਕਿ ਕਰਨਾ ਚਾਹੀਦਾ ਹੈ
 • ਜੇ ਤੁਹਾਨੂੰ ਕੋਈ ਸ਼ੱਕ ਹੈ, ਇਸ ਬਾਰੇ ਆਪਣੇ ਆਪਰੇਟਰ, ਸਰਪ੍ਰਸਤ, ਕਾਨੂੰਨੀ ਸਲਾਹਕਾਰ ਨਾਲ ਗੱਲ ਕਰੋ! ਜੋ ਕਿ ਇੱਥੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਦਾ ਸਮਰਥਨ ਕਰਨ ਲਈ ਹਨ ਅਤੇ ਤੁਹਾਨੂੰ ਲਾਭਦਾਇਕ ਜਾਣਕਾਰੀ ਦੇ ਸਕਦੇ ਹਨ.
 • ਇਹ ਗੱਲ ਯਾਦ ਰੱਖੋ ਕ ਡਬਲਿਨ ਦੀ ਵਿਧੀ ਨਾਲ ਤੁਸੀਂ ਆਪਣੇ ਰਿਸ਼ਤੇਦਾਰ ਕੋਲ ਪੂਰੀ ਸ਼ਾਂਤੀ, ਸੁਰਖਿਅਤ ਹੈ ਕਾਨੂੰਨੀ ਢੰਗ ਨਾਲ ਪਹੁੰਚਦੇ ਹੋ

ਜੇ ਤੁਹਾਡੇ ਮਨ ਵਿੱਚ ਕਿਸੇ ਵੀ ਤਰਾਂ ਦਾ ਸ਼ੱਕ ਹੈ ਪਰਿਵਾਰਕ ਸੰਮਗੱਠਣ( ricongiungimento) ਲਈ, EFRIS ਪ੍ਰੋਜੈਕਟ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ: ਸਾਂਨੂੰ ਫੋਨ ਕਰੋ, ਲਿਖੋ ਜਾ ਫਿਰ ਆਪਣੇ ਅਪਰੇਟਰ ਨੂੰ ਸਾਡੇ ਨਾਲ ਸੰਪਰਕ ਕਰਣ ਲਈ ਕਹੋ ਈ-ਮੇਲ : progettoefris@cidas.coop ਜਾ ਮੋਬਾਈਲ ਉੱਤੇ : +39 3404277780; +39 3428735259.

ਜੇ ਤੁਹਾਡੇ ਮਨ ਵਿੱਚ ਕਿਸੇ ਵੀ ਤਰਾਂ ਦਾ ਸ਼ੱਕ ਹੈ ਪਰਿਵਾਰਕ ਸੰਮਗੱਠਣ( ricongiungimento) ਲਈ, EFRIS ਪ੍ਰੋਜੈਕਟ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ: ਸਾਂਨੂੰ ਫੋਨ ਕਰੋ, ਲਿਖੋ ਜਾ ਫਿਰ ਆਪਣੇ ਅਪਰੇਟਰ ਨੂੰ ਸਾਡੇ ਨਾਲ ਸੰਪਰਕ ਕਰਣ ਲਈ ਕਹੋ ਈ-ਮੇਲ : progettoefris@cidas.coop ਜਾ ਮੋਬਾਈਲ ਉੱਤੇ : +39 3404277780; +39 3428735259.

ਵਧੇਰੇ ਜਾਣਕਾਰੀ ਲਈ Juma Map ਦੀ ਵੈਬਸਾਈਟ ਉੱਤੇ ਜਾਓ ਜੀ: https://coronavirus.jumamap.com/it_it/ ਜਾ ਫਿਰ ਟੋਲ ਫ੍ਰੀ ਨੰਬਰ ਉੱਤੇ ਸੰਪਰਕ ਕਰੋ: 800905570/3511376355 ਜਾ ਈ-ਮੇਲ: numeroverderifugiati@arci.it

(Thanks to CIDAS)

JumaMap – COVID-19 in Italy · [BAMBARA] Sei un minore in attesa di ricongiungimento?

Ricongiungimento familiare

RICONGIUNGIMENTO FAMILIARE DI MSNA ਕਰਨ ਦੀ ਪ੍ਰਕ੍ਰਿਆ ਡਬਲਿਨ ਰੈਗੂਲੇਸ਼ਨ ਦੇ ਅਨੁਸਾਰ ਐਮਰਜੰਸੀ (Covide-19) ਵਿੱਚ

COVID-19 ਦੁਆਰਾ ਸਿਹਤ ਸੰਕਟਕਾਲੀਨ ਅਵਧੀ ਦੇ ਸਮੇਂ ਅਪਣਾਏ ਜਾਣ ਵਾਲੇ ਅਖੌਤੀ "ਡਬਲਿਨ III ਰੈਗੂਲੇਸ਼ਨ" ਦੇ ਆਰਟੀਕਲ 8 ਦੇ ਅਨੁਸਾਰ ਵਿਦੇਸ਼ੀ ਨਾਬਾਲਗਾਂ ਲਈ ricongiungimento familiare ਦੀ ਪ੍ਰਕਿਰਿਆ .

ਨਾਬਾਲਗ ਇਸ ਪ੍ਰਕਿਰਿਆ ਦੇ ਕਿਹੜੇ ਪੜਾਅ ਵਿੱਚ ਹੈ ?

 1. ਨਾਬਾਲਗ ਬੱਚਾ ਆਪਣੇ ਪਰਿਵਾਰ ਕੋਲ ਵਾਪਿਸ ਜਾਉਣਾ ਚਾਉਂਦਾ ਹੈ ਉਸਦਾ ਪਰਿਵਾਰ ਯੂਰੋਪ ਦੇ ਦੇਸ਼ ਤੋਂ ਬਾਹਰ ਰਹਿ ਰਿਹਾ ਹੈ ਅਤੇ ਬਚੇ ਦੇ ਅੰਤਰਰਾਸ਼ਟਰੀ ਸੁਰੱਖਿਆ ਲਈ ਫਿੰਗਰ ਨਹੀਂ ਹੋਏ :

ਗ੍ਰਹਿ ਮੰਤਰਾਲੇ ਦੇ ਸਰਕੂਲਰ ਨੰ. 9 ਮਾਰਚ 2020 ਦੇ 0020359, ਪੁਲਿਸ ਹੈੱਡਕੁਆਰਟਰ ਨਿਯਮਤ ਤੌਰ 'ਤੇ ਅੰਤਰਰਾਸ਼ਟਰੀ ਸੁਰੱਖਿਆ ਲਈ ਦਰਖਾਸਤਾਂ ਜਮਾ ਕਰ ਰਹੇ ਹਨ, ਪਰ ਸਾਰੇ ਪੁਲਿਸ ਹੈੱਡਕੁਆਰਟਰ ਵਿੱਚ ਫਾਰਮ ੩ (modello C3 ) ਅਤੇ cd Formulario ਡੁਬਲਿਨੋ ਪ੍ਰਦਾਨ ਨਹੀਂ ਕਰਦੇ. ਸਿੱਟੇ ਵਜੋਂ, ਜਦ ਤੱਕ ਨਾਬਾਲਗ ਉਮਰ ਦੇ ਆਉਣ ਦੇ ਨੇੜੇ ਨਹੀਂ ਹੁੰਦਾ, ਪੁਲਿਸ ਹੈੱਡਕੁਆਟਰ ਦੇ ਦੁਬਾਰਾ ਖੁਲਣ ਦੀ ਉਡੀਕ ਕਰ ਸਕਦੇ ਹੋ ਅਤੇ ਅੰਤਰਰਾਸ਼ਟਰੀ ਸੁਖਰੀਆ ਦੀ ਦਰਖ਼ਾਸਤ ਕਰ ਸਕਦੇ ਹਾਂ ਤਾਂ ਜੋ C3 ਦੇ ਫਾਰਮ ਵੇਲੇ ਅਤੇ ਫਿੰਗਰ ਵਿੱਚ ਉਡੀਕਣ ਦੀ ਲੋੜ ਨਾ ਪਵੇ l ਇਸ ਦੌਰਾਨ ਦਰਖ਼ਾਸਤ ਕਰਨ ਲਈ ਆਪਣੇ ਪੇਪਰ ਤਿਆਰ ਰੱਖੋ ਜੀ (family tree, ਨਾਬਾਲਗ ਦੀ ਸਹਿਮਤੀ, ਰਿਸ਼ਤੇਦਾਰ ਦੀ ਸਹਿਮਤੀ, ਪਰਿਵਾਰਕ ਸੰਬੰਧਾਂ ਨਾਲ ਸੰਬੰਧ ਇੰਟਰਵਿਊ , ਨਾਬਾਲਗ ਦੇ ਸਭ ਤੋਂ ਚੰਗੇ ਹਿੱਤਾਂ ਬਾਰੇ ਰਿਪੋਰਟਾਂ, ਰਿਸ਼ਤੇਦਾਰ ਅਤੇ ਨਾਬਾਲਗ ਦੇ ਪਛਾਣ ਦਸਤਾਵੇਜ਼ ).

 1. ਨਾਬਾਲਗ ਬੱਚੇ ਦੇ ਅੰਤਰਰਾਸ਼ਟਰੀ ਸੁਰੱਖਿਆ ਲਈ ਫਿੰਗਰ ਹੋ ਗਏ ਹਨ ਪਰ ਪੁਲਿਸ ਹੈੱਡਕੁਆਟਰ ਦੀਆਂ ਗਤਵਿਧੀਆਂ ਵਿੱਚ ਕਮੀ ਕਾਰਨ C3 ਫਾਰਮ ਤਿਆਰ ਨਹੀਂ ਹੋਇਆ ::

ਫਿੰਗਰ ਹੋਣ ਤੋਂ, 3 ਮਹੀਨਿਆਂ ਦੀ ਮਿਆਦ ਸ਼ੁਰੂ ਹੁੰਦੀ ਹੈ, ਜਿਸ ਦੇ ਅੰਦਰ-ਅੰਦਰ ਰਜਿ. ਡਬਲਿਨ III ਦੇ ਅਨੁਸਾਰ ਅਖੌਤੀ "ਪਰਿਵਾਰਕ ਪੁਨਰ ਜੁਗਤੀ" ਲਈ ਦਰਖ਼ਾਸਤ ਜਮ੍ਹਾਂ ਕਰਨਾ ਸੰਭਵ ਹੈ: ਇਸ ਮਿਆਦ ਰੱਧ ਨਹੀਂ ਕੀਤੀ ਗਈ. ਜੇ ਕਿਸੇ ਮਾਮਲੇ ਵਿਚ ਅਪ੍ਰੈਲ ਤੋਂ ਮਈ ਦੇ ਪਹਿਲੇ ਅੱਧ ਵਿਚ ਮਿਆਦ ਖਤਮ ਹੋ ਜਾਂਦੀ ਹੈ, ਤਾਂ ਬੇਨਤੀ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਸਿੱਧਾ ਡਬਲਿਨ ਯੂਨਿਟ ਨੂੰ ਜਲਦੀ ਤੋਂ ਜਲਦੀ ਭੇਜਣ ਦੀ ਸਲਾਹ ਦਿੱਤੀ ਜਾਂਦੀ ਹੈ. ਇਸ ਕੇਸ ਵਿਚ ਵੀ, ਇਕ ਵਾਰ ਜਦੋਂ ਪੁਲਿਸ ਹੈੱਡਕੁਆਟਰ ਆਪਣੀਆਂ ਸਧਾਰਣ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰਦਾ ਹੈ, ਤਾਂ ਫਿਰ ਵੀ ਡਬਲਿਨ ਵਿਧੀ ਵਿਚ C3 ਮਾਡਲ ਨੂੰ ਬਣਾਉਣਾ ਜ਼ਰੂਰੀ ਹੋਵੇਗਾ;

 1. Ricongiungimento ਦਰਖ਼ਤ ਪਾਸ ਹੋ ਜਾਂਦੀ ਹੈ, ਪਰ ਪੁਲਿਸ ਹੈੱਡਕੁਆਟਰ ਦੀਆ ਗਤੀਵਿਧੀਆਂ ਵਿੱਚ ਆਈਆਂ ਕਮੀਆਂ ਕਾਰਨ ਤੁਹਾਨੂੰ ਨੋਟਿਸ ਨਹੀਂ ਦਿੱਤਾ ਗਿਆ ::

ਦਰਖ਼ਾਸਤ ਪਾਸ ਹੋ ਜਾਂਦੀ ਹੈ, ਪਰ ਪੁਲਿਸ ਹੈੱਡਕੁਆਟਰ ਦੀਆ ਗਤੀਵਿਧੀਆਂ ਵਿੱਚ ਆਈਆਂ ਕਮੀਆਂ ਕਾਰਨ ਤੁਹਾਨੂੰ ਨੋਟਿਸ ਨਹੀਂ ਦਿੱਤਾ ਗਿਆ l ਸਲਾਹ ਦਿੱਤੀ ਜਾਂਦੀ ਹੈ ਆਪਣੇ ਪੁਲਿਸ ਹੈੱਡਕੁਆਟਰ PEC ਨਾਲ ਸੰਪਰਕ ਕਰੋ ਜਾ ਫਿਰ ਜਿਹੜਾ ਹੋਰ ਤਰੀਕਾ ਹੈ ਤੁਹਾਡੇ ਪੁਲਿਸ ਹੈੱਡਕੁਆਟਰ ਨਾਲ ਸੰਪਰਕ ਕਰਨ ਦਾ (ਉਧਾਰਨ: ਰਜਿਸਟਰਡ ਚਿੱਠੀ ) l ਉੱਤਰ ਮਿਲਣ ਤੋਂ ਬਾਅਦ ਨਾਬਾਲਗ ਨੂੰ ਟ੍ਰਾਂਸਨਫਰ ਕਰਨਾ ਸੰਭਵ ਹੋ ਸਕਦਾ ਹੈ, ਅਤੇ ਯੋਗ ਨਿਆਂਇਕ ਅਥਾਰਟੀ ਨੂੰ ਭੇਜਿਆ ਜਾਏਗਾ

 1. ਕੇਸ ਖ਼ਤਮ ਹੋ ਗਿਆ ਹੈ, ਪਰ ਟਰਾਂਸਫਰ ਨਹੀਂ ਹੋ ਸਕਦਾ ਕਿਉਂਕਿ COVID-੧੯ ਦੀ ਰੋਕਥਾਮ ਕਰਨ ਲਈ ਘੁੰਮਣ ਫਿਰਨ ਉੱਤੇ ਪਾਬੰਦੀਆਂ ਲੱਗਿਆ ਹਨ : :

ਇਟਲੀ ਤੋਂ ਬਾਹਰ ਯੂਰੋਪ ਦੇ ਕਿਸੇ ਦੇਸ਼ ਵਿੱਚ ਜਾਣ ਉੱਤੇ ਪਾਬੰਦੀਆਂ ਲੱਗਿਆ ਹਨ l Art.29 Dublino ਦੇ ਅਨੁਸਾਰ ਟਰਾਂਸਫਰ 6 ਮਹੀਨੇ ਦੇ ਵਿੱਚ ਹੋਣਾ ਚਾਹੀਦਾ ਹੈ ਜਿਸ ਵੇਲੇ ਯੂਰੋਪ ਦਾ ਦੇਸ਼ ਅਰਜੀ ਸਵੀਕਾਰ ਕਰ ਲੈਂਦਾ ਹੈ, ਜੇਕਰ 6 ਮਹੀਨੇ ਮੁੱਕਣ ਵਾਲੇ ਹਨ , ਤੇ ਜਿੰਨੀ ਛੇਤੀ ਹੋ ਸਕੇ Dublino ਯੂਨਿਟ ਨਾਲ ਸੰਪਰਕ ਕਰੋ ਜੀ .

ਨੋਟ ਕਰੋ ਬੱਚੇ ਦੀ ਉਮਰ ਜੇਕਰ 18 ਦੀ ਹੋ ਜਾਂਦੀ ਹੈ ਤਾਂ ਇਸ ਦਾ ricongiungimento ਦੀ ਵਿਧੀ ਉੱਤੇ ਕੋਈ ਫਰਕ ਨਹੀਂ ਪੈਂਦਾ l ਦਰਖ਼ਾਸਤ ਦੇਣ ਵੇਲੇ ਜਿੰਨੀ ਉਮਰ ਹੁੰਦੀ ਹੈ, ਉਸ ਉਮਰ ਨੂੰ ਹੀ ਮੰਨਿਆ ਜਾਂਦਾ ਹੈ

ਪ੍ਰਦਾਨ ਕੀਤੇ ਗਏ ਸੰਕੇਤ ਨਿਰਾਸ਼ਾਜਨਕ ਹੋਣ ਦਾ ਦਾਅਵਾ ਨਹੀਂ ਕਰਦੇ: ricongiungimento familiare dei msna ਲਈ ਕੇਸ-ਦਰ-ਕੇਸ ਸਮਝਣ ਦੀ ਲੋੜ ਹੈ .

ਖ਼ਾਸਕਰ, ਜੇ ਤੁਸੀਂ ਆਪਣੇ ਆਪ ਨੂੰ ਨੰਬਰ 1 ਅਤੇ 2 ਵਿੱਚ ਦਰਸਾਈਆਂ ਗਈਆਂ ਸਥਿਤੀਆਂ ਵਿੱਚ ਪਾਉਂਦੇ ਹੋ, ਤਾਂ ਵਿਅਕਤੀਗਤ ਮੁਅੱਤਲ ਕੇਸਾਂ ਦੀ ਰਿਪੋਰਟ ਕਰਨਾ ਲਾਭਦਾਇਕ ਹੋ ਸਕਦਾ ਹੈ: EFRIS ਪ੍ਰੋਜੈਕਟ ਟੀਮ ਡਬਲਿਨ ਯੂਨਿਟ ਨੂੰ ਸੰਚਾਰ ਭੇਜ ਦੇਵੇਗੀ, ਜੋ ਕਿ ਇਸ ਤਰ੍ਹਾਂ C3 ਦੇ ਰਜਿਸਟ੍ਰੇਸ਼ਨ ਪੜਾਅ ਦੀ ਨਿਗਰਾਨੀ ਕਰਨ ਦੇ ਯੋਗ ਹੋਵੇਗੀ ਪੁਲਿਸ ਹੈੱਡਕੁਆਰਟਰ ਦਾ ਹਿੱਸਾ ਅਤੇ ਮਿਆਦ ਖ਼ਤਮ ਹੋਣ ਦੋ ਸਥਿਤੀ ਵਿੱਚ ਦਖਲ ਹੁੰਦੇ ਹਨ

EFRIS ਪ੍ਰੋਜੈਕਟ ਟੀਮ ricongiungimento familiare MSNA ਵਿੱਚ ਮਦਦ ਕਰਦੀ ਹੈ : ਕਿਸੇ ਸ਼ੱਕ ਜਾਂ ਸਪਸ਼ਟੀਕਰਨ ਲਈ ਸਾਡੇ ਨਾਲ ਸੰਪਰਕ ਕਰੋ!

E-mail progettoefris@cidas.coop;

ਮੋਬਾਈਲ +39 3404277780; +39 3428735259 ਵਧੇਰੇ ਜਾਣਕਾਰੀ ਲਈ, ਸਮੱਗਰੀ ਅਤੇ ਅਪਡੇਟ ਲਈ Covid-19 ਦਾ ਪ੍ਰਭਾਵ ਸ਼ਾਰਨਾਥਿਆ ਅਤੇ ਪਨਾਹ ਲੈਣ ਵਾਲਿਆਂ ਉੱਤੇ Juma Map ਦੇ ਪਲੇਟਫਾਰਮ https://coronavirus.jumamap.com/it_it/ ਨਾਲ ਸੰਪਰਕ ਕਰੋ ਜਾਂ Arci ਨਾਲ ਟੋਲ-ਫ੍ਰੀ ਨੰਬਰ 800905570/3511376355' ਤੇ ਸੰਪਰਕ ਕਰੋ ਜਾਂ ਈ-ਮੇਲ ਰਹੀ ਸੰਪਰਕ ਕਰੋ

ਦਸਤਾਿੇਜ਼

ਵੀਡੀਓ

MAPPA

MINIILA APP: una mano tesa per ogni minore che arriva  in Europa,  per consentirgli di arrivare in un luogo sicuro e per essere trattato con amore, rispetto e dignità.

Cerchi informazioni o aiuto nel paese in cui ti trovi? Scarica l’applicazione qui

ਕਾਸਟ

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ